ਅੰਮ੍ਰਿਤਸਰ:ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ (Delhi Chief Minister) ਅਰਵਿੰਦ ਕੇਜਰੀਵਾਲ (Arvind Kejriwal) ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ ਗਏ ਹਨ। ਦੱਸ ਦਈਏ ਕਿ ਕੇਜਰੀਵਾਲ ਪਠਾਨਕੋਟ ਤਿਰੰਗਾ ਯਾਤਰਾ (arvind kejriwal tiranga yatra) ਕਰਨਗੇ ਤੇ ਪੰਜਾਬ ਦੇ ਲੋਕਾਂ ਨੂੰ ਚੌਥੀ ਗਾਰੰਟੀ (Kejriwal's fourth guarantee) ਵੀ ਦੇਣਗੇ।
ਇਹ ਵੀ ਪੜੋ:Assembly Election 2022: ਅੱਜ ਸੂਬੇ ਦੀ ਜਨਤਾ ਨੂੰ ਵੱਡਾ ਤੋਹਫ਼ਾ ਦੇਣਗੇ ਮੁੱਖ ਮੰਤਰੀ ਚੰਨੀ
ਏਅਰਪੋਰਟ ‘ਤੇ ਕੇਜਰੀਵਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਚੰਨੀ ਦੀ ਬਹੁਤ ਇੱਜ਼ਤ ਕਰਦਾ ਹਾਂ। ਉਨ੍ਹਾਂ ਕਿਹਾ ਜਦੋਂ ਦਾ ਮੈਂ ਪੰਜਾਬ ਵਿੱਚ ਆ ਕੇ ਐਲਾਨ ਕੀਤਾ ਕਿ ਸਾਡੀ ਸਰਕਾਰ ਆਵੇਗੀ ਤਾਂ ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ਵਿੱਚ ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਵਾਂਗੇ ਤਾਂ ਉਦੋਂ ਤੋਂ ਚੰਨੀ ਜੀ ਮੈਨੂੰ ਬਹੁਤ ਗਾਲ੍ਹਾਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਨੇ ਕਿਹਾ ਹੈ ਕਿ ਕੇਜਰੀਵਾਲ ਬੜੇ ਸਸਤੇ ਸਸਤੇ ਕੱਪੜੇ ਪਾਉਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਮੇਰੇ ਕੱਪੜੇ ਨੇ ਚੰਗੇ ਹਨ, ਪਰ ਮੈਨੂੰ ਉਦੋਂ ਖੁਸ਼ੀ ਹੋਵੇਗੀ ਜਦੋਂ ਮੈਂ ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਹਜ਼ਾਰ ਰੁਪਏ ਪਵਾਂਗਾ ਤੇ ਉਹ ਨਵੇਂ ਨਵੇਂ ਸੂਟ ਖਰੀਦਣਗੀਆਂ।
ਇਹ ਵੀ ਪੜੋ:ਇੱਕ ਤੀਰ, ਕਈ ਨਿਸ਼ਾਨੇ! ਜਾਣੋ ਸਿਰਸਾ ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਕਈ ਮਕਸਦ ਪੂਰੇ ਹੋਏ...