ਅੰਮ੍ਰਿਤਸਰ: ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਦਾ ਸਿਵਲ ਹਸਪਤਾਲ ਇੱਕ ਵਾਰ ਫ਼ਿਰ ਚਰਚਾ 'ਚ ਹੈ। ਜਾਣਕਾਰੀ ਮੁਤਾਬਿਕ ਇਕ ਔਰਤ ਵੱਲੋਂ 4 ਮਹੀਨੇ ਪਹਿਲਾਂ ਸਿਵਲ ਹਸਪਤਾਲ ਵਿਖੇ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾਇਆ ਗਿਆ ਸੀ ਜਿਸ ਦੌਰਾਨ ਉਸ ਦੇ ਢਿੱਡ 'ਚ ਪੱਟੀਆਂ ਅਤੇ ਰੂੰ ਛੱਡ ਦਿੱਤੀ ਗਈ।
ਪਿੰਡ ਹਰਸ਼ਾ ਛੀਨਾ ਦੀ ਸੁਰਜੀਤ ਕੌਰ ਨੇ ਦੱਸਿਆ ਕਿ ਜੁਲਾਈ ਮਹੀਨੇ 'ਚ ਉਸ ਨੇ ਪਿੱਤੇ ਵਿੱਚ ਪੱਥਰੀ ਹੋਣ ਕਰ ਕੇ ਆਪ੍ਰੇਸ਼ਨ ਕਰਵਾਇਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਉਸ ਦੇ ਪੇਟ ਵਿੱਚ ਦਰਦ ਰਹਿਣ ਲੱਗਿਆ ਤੇ ਉਹ 4 ਮਹੀਨਿਆਂ ਦੌਰਾਨ ਕਈ ਵਾਰ ਹਸਪਤਾਲ ਵੀ ਅਈ ਪਰ ਉਸ ਨੂੰ ਇਹ ਆਮ ਦਰਦ ਕਹਿ ਕੇ ਟਾਲਿਆ ਜਾਂਦਾ ਰਿਹਾ ਤੇ ਜਦੋਂ ਇਸ ਵਾਰ ਐਕਸਰੇ ਤੇ ਅਲਟਰਾ ਸਾਊਂਡ ਕਰਵਾਉਣ ਉੱਤੇ ਪਤਾ ਲੱਗਿਆ ਹੈ ਕਿ ਉਸ ਦੇ ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਪੱਟੀਆਂ ਤੇ ਰੂੰ ਢਿੱਡ 'ਚ ਛੱਡ ਦਿੱਤਾ ਗਿਆ ਸੀ।