ਅੰਮ੍ਰਿਤਸਰ:ਅਪਰੇਸ਼ਨ ਬਲੂ ਸਟਾਰ ਦੀ 38 ਵਰ੍ਹੇਗੰਢ ਅੰਮ੍ਰਿਤਸਰ ਵਿੱਚ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤੀਪੂਰਵਕ ਮਨਾਈ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਆਈਆਂ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਸ ਦੌਰਾਨ ਅਰਦਾਸ ਅਤੇ ਹੁਕਮਨਾਮਾ ਪੜ੍ਹਿਆ ਗਿਆ ਅਤੇ ਸ਼ਹੀਦ ਪਰਿਵਾਰਾਂ ਦੇ ਫਿਰ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਉਸ ਤੋਂ ਬਾਅਦ ਸਿੱਖ ਸੰਗਠਨਾਂ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਸਿੱਖ ਸੰਗਠਨਾਂ ਵੱਲੋਂ ਕਿਹਾ ਗਿਆ ਕਿ ਖਾਲਿਸਤਾਨ ਅਸੀਂ ਲੈ ਕੇ ਰਹਾਂਗੇ ਸੰਤ ਭਿੰਡਰਾਂਵਾਲੇ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹਵਾਰਾ ਕਮੇਟੀ ਵੱਲੋਂ ਕੌਮ ਦੇ ਨਾਮ ਉੱਤੇ ਹੁਕਮਨਾਮਾ ਪੜ੍ਹਿਆ ਗਿਆ।
ਹੁਕਮਨਾਮੇ ਵਿੱਚ ਕਿਹਾ ਗਿਆ ਕਿ 1984 ਵਿੱਚ ਸਾਡੀ ਕੌਮ ਉੱਤੇ ਵਰਤੇ ਕਹਿਰ ਦੀਆਂ ਯਾਦਾਂ ਸਾਨੂੰ ਹਲੂਣਦੀਆਂ ਹਨ, ਹਰ ਵਾਰ ਸਾਡੀ ਕੌਮ ਦਾ ਬੱਚਾ-ਬੱਚਾ ਜੂਨ 1984 ਘੱਲੂਘਾਰੇ ਦੀ ਯਾਦ ਨੂੰ ਮਨਾਉਂਦਾ ਹੈ ਅਤੇ ਕੌਮੀ ਸੰਕਲਪ ਅਤੇ ਨਿਸ਼ਾਨੇ ਨੂੰ ਦਿਲ ਵਿੱਚ ਪਰਪੱਕ ਕਰਦਾ ਹੈ। ਖ਼ਾਲਸਾ ਜੀ ਇਹ ਕੌਮੀ ਸੰਘਰਸ਼ ਵਿੱਚ ਜਿੱਥੇ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸਿੱਖ ਜਵਾਨੀ ਨੂੰ ਸੁਚੱਜੀ ਸੇਧ ਦਿੰਦੀ ਹੈ।
ਉੱਥੇ ਹੀ ਸਿੱਖ ਕੌਮ ਦੀਆਂ ਤਾਕਤਾਂ ਦਾ ਪੂਰਾ ਜ਼ੋਰ ਸਾਡੀ ਕੌਮ ਦੀ ਜਵਾਨੀ ਨੂੰ ਗੁੰਮਰਾਹ ਕਰਨ ਵਿੱਚ ਲੱਗਾ ਹੋਇਆ ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸ਼ਸਤਰ ਜ਼ਰੂਰ ਦਿੱਤੇ ਪਰ ਉਨ੍ਹਾਂ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਅੱਜ ਸਾਡੀਆਂ ਦੁਸ਼ਮਣ ਤਾਕਤਾਂ ਸਾਡੀ ਕੌਮ ਦੀ ਜਵਾਨੀ ਨੂੰ ਧਰਮ ਨਾਲੋਂ ਤੋੜ ਕੇ ਗੈਂਗਸਟਰ ਬਣਾ ਰਹੀ ਹੈ ਤਾਂ ਕੀ ਅਸੀਂ ਭਰਾ ਮਾਰੂ ਜੰਗ ਵਿੱਚ ਉਲਝ ਜਾਈਏ ਇਹ ਗੱਲ ਦੁਸ਼ਮਣ ਵੀ ਮੰਨਦਾ ਹੈ ਅਤੇ ਜੂਨ 1984 ਵਿੱਚ ਸਾਡੀ ਕੌਮ ਦੇ ਜਾਂਬਾਜ਼ ਸੰਤ ਸਿਪਾਹੀਆਂ ਨੇ ਘੱਟ ਗਿਣਤੀ ਵਿਚ ਹੁੰਦਿਆ ਸੀਮਤ ਹਥਿਆਰਾਂ ਨਾਲ ਦੁਨੀਆ ਦੀ ਇੱਕ ਵੱਡੀ ਫ਼ੌਜੀ ਤਾਕਤ ਨੂੰ ਲੋਹੇ ਦੇ ਚਨੇ ਚਬਾ ਦਿੱਤੇ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤੀਪੂਰਵਕ ਮਨਾਈ ਗਈ ਸਾਕਾ ਨੀਲਾ ਤਾਰਾ ਦੀ ਬਰਸੀ ਉਨ੍ਹਾਂ ਨੇ ਹਥਿਆਰ ਚੁੱਕੇ ਅਤੇ ਵਰਤੇ ਪਰ ਜ਼ੁਲਮ ਕਰਨ ਲਈ ਨਹੀਂ ਬਲਕਿ ਜ਼ੁਲਮ ਮਿਟਾਉਣ ਲਈ ਉਨ੍ਹਾਂ ਨੇ ਸ਼ਸਤਰਾਂ ਦੀ ਵਰਤੋਂ ਜ਼ੁਲਮ ਢਾਹੁਣ ਦੇ ਲਈ ਕੀਤੀ ਪਰ ਹਮਲਾ ਕਰਨ ਦੇ ਲਈ ਨਹੀਂ ਬਲਕਿ ਹਮਲਾ ਰੋਕਣ ਦੇ ਲਈ ਉਨ੍ਹਾਂ ਮਹਾਨ ਸ਼ਹੀਦਾਂ ਦੇ ਵਾਰਸਾਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਸੈਂਕੜਾਂ ਸ਼ਹੀਦਾਂ ਦੀ ਯਾਦ ਮਨਾਉਂਦੇ ਹੋਏ। ਇਨ੍ਹਾਂ ਯਾਦ ਰੱਖੀਏ ਕਿ ਅਸੀਂ ਇੰਨੇ ਨਿਤਾਈ ਵੀ ਨਹੀਂ ਅਤੇ ਸ਼ਕਤੀਆਂ ਗੁੰਡਿਆਂ ਤੋਂ ਆਪਣੀ ਰਾਖੀ ਨਾ ਕਰ ਸਕੀਏ ਪਰ ਸਾਡੀ ਤਾਕਤ ਸੰਤ ਸਿਪਾਹੀ ਵਰਗੀ ਹੋਵੇ।
ਸਾਡਾ ਸਭਿਆਚਾਰ ਸਾਡੀ ਕੌਮ ਲਈ ਹਾਨੀਕਾਰਕ ਹੈ। ਆਪਣੀ ਕੌਮ ਦੀ ਜਵਾਨੀ ਨੂੰ ਸੁਚੱਜੀ ਸੇਧ ਵਾਏ ਸਮੂਹ ਕੌਮ ਇਕ ਡੰਡੇ ਹੇਠ ਜਥੇਬੰਦ ਹੋ ਕੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰੀਏ ਇਹ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਉੱਥੇ ਹੀ ਸਿੱਖ ਸੰਗਠਨ ਦੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਦਾ ਦਿਨ ਸਿੱਖ ਧਰਮ ਲਈ ਨਾ ਭੁੱਲਣਯੋਗ ਇਤਿਹਾਸਕ ਦਿਨ ਹੈ। ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਾਰੀ ਸਿੱਖ ਜਥੇਬੰਦੀਆਂ ਇੱਕ ਇੱਥੇ ਕਤਲ ਹੋਈਆਂ ਹਨ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਦਾਸ ਕੀਤੀ ਜਾ ਰਹੀ ਹੈ।
ਅਜਿਹੇ ਅਜੋਕੇ ਇਤਿਹਾਸ ਨੂੰ ਕਦੇ ਵੀ ਭੁਲਾਇਆ ਨਹੀਂ ਅਤੇ ਸਿੱਖ ਕੌਮ ਆਪਣੇ ਹੱਕਾਂ ਲਈ ਸਦਾ ਲੜਦੀ ਰਹੇਗੀ ਅਤੇ ਕੌਮ ਦੇ ਸਿੰਘਾਂ ਨੂੰ ਚਾਹੀਦਾ ਹੈ। ਕਿਉਂਕਿ ਸਿੰਘ ਆਪਣੇ ਧਰਮ ਪ੍ਰਤੀ ਸੁਚੇਤ ਰਹਿਣ ਅਤੇ ਸੱਚਾਈ ਦੀ ਰੱਖਿਆ ਕਰਦਿਆਂ ਆਪਣੇ ਵਜੂਦ ਕਾਇਮ ਰੱਖਣ ਲਈ ਸਾਨੂੰ ਅੱਜ ਵੀ ਸੰਘਰਸ਼ ਕਰਨ ਦੀ ਲੋੜ ਹੈ। ਸਮੇਂ ਦੀਆਂ ਸਰਕਾਰਾਂ ਹਰ ਵੇਲੇ ਸਿੱਖਾਂ ਨਾਲ ਧੱਕਾ ਕਰਦੀਆਂ ਆਈਆਂ ਹਨ। ਜੇ ਅਸੀਂ ਆਪਣਾ ਵ੍ਹੱਟਸਐਪ ਬਚਾਉਣਾ ਹੈ ਤਾਂ ਸਾਨੂੰ ਇਕਜੁੱਟ ਹੋ ਕੇ ਸਮੇਂ ਦੀਆਂ ਸਰਕਾਰਾਂ ਨੂੰ ਦੇਖਣਾ ਪਵੇਗਾ ਕਿ ਸਿੱਖ ਵਿਸ਼ਵ ਭਰ ਵਿੱਚ ਆਪਣਾ ਵੱਖਰਾ ਵਜੂਦ ਰੱਖਦੇ ਹਨ।
ਇਹ ਵੀ ਪੜ੍ਹੋ :ਵੱਡੀ ਖ਼ਬਰ: ਮੂਸੇਵਾਲਾ ਕਤਲ ਮਾਮਲੇ ਵਿੱਚ 10 ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ