ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਪੁਲਿਸ (crime news) ਨੇ ਇੱਕ ਔਰਤ ਸਮੇਤ 8 ਲੋਕਾਂ ਨੂੰ ਗ੍ਰਿਫਤਾਰ 8 among one lady nabbed ਕਰਕੇ, ਬੈਂਕ ਡਕੈਤੀਆਂ ਚੇ ਲੁੱਟਾਂ ਖੋਹਾਂ ਦੇ ਹੋਰ ਮਾਮਲੇ ਸੁਲਝਾਉਣamritsat police solved robbery ਦਾ ਦਾਅਵਾ ਕੀਤਾ ਹੈ। ਗਿਰਫਤਾਰ ਕੀਤੇ ਮੁਲਜਮਾਂ ਕੋਲੋਂ 4 ਪਿਸਤੌਲ, ਤੇਜ ਧਾਰ ਹਥਿਆਰ, ਕਾਰ ਅਤੇ 28 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਫੜੇ ਗਏ ਮੁਲਜਮਾਂ ਵਿੱਚੋਂ ਇੱਕ ਨੂੰ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿੱਚ ਬੈਂਕ ਲੁੱਟਣ ਦੇ ਮਾਮਲੇ ਵਿੱਚ ਸਜਾ ਵੀ ਹੋਈ ਸੀ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਦੀਪਕ ਹਿਲੋਰੀ ਨੇ ਦੱਸਿਆ ਅੱਜ ਸਰਹੱਦੀ ਖੇਤਰ ਵਿੱਚ ਬੈਂਕ ਵਿੱਚ ਲੁੱਟ-ਖੋਹ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ 16 ਤਰੀਕ ਨੂੰ ਪਹਿਲਾਂ ਦੋਸ਼ੀ ਰਾਕੇਸ਼ ਕੁਮਾਰ ਵਿੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਐਸਐਸਪੀ ਮੁਤਾਬਕ ਤਰਨਤਾਰਨ ਤੋਂ ਹੁਣ ਤੱਕ ਇਸ ਗਿਰੋਹ ਦੇ ਕੁੱਲ ਅੱਠ ਮੈਂਬਰ ਕਾਬੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਉਨ੍ਹਾਂ ਦੱਸਿਆ ਕਿ ਉਹ ਸਰਹੱਦੀ ਖੇਤਰ ਖਾਸ ਕਰਕੇ ਪੇਂਡੂ ਖੇਤਰ ਦੇ ਬੈਂਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਸਮੇਂ-ਸਮੇਂ 'ਤੇ ਬੈਂਕ ਜਾਂਦੇ ਸਨ। ਜਦੋਂ ਬੈਂਕ 'ਚ ਵੱਧ ਭੀੜ ਨਹੀਂ ਹੁੰਦੀ ਸੀ ਅਤੇ ਬੀਤੇ ਦਿਨ ਇਨ੍ਹਾਂ ਨੇ ਜੰਡਿਆਲਾ ਇਲਾਕੇ 'ਚ ਇਕ ਬੈਂਕ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦਾ ਪਤਾ ਪੁਲਿਸ ਨੂੰ ਲੱਗਾ ਅਤੇ ਪੁਲਿਸ ਨੇ ਜਾਲ ਵਿਛਾ ਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।