ਅੰਮ੍ਰਿਤਸਰ: ਕਸਬਾ ਅਜਨਾਲਾ ਵਿਖੇ ਇਥੋਂ ਦੇ ਸਵਰਾਜ ਸਪੋਰਟਸ ਕਲੱਬ ਵੱਲੋਂ 8ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਹੈ। ਇਸ ਮੌਕੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਆਗੂਆਂ ਨੇ ਇਸ 'ਚ ਹਿੱਸਾ ਲਿਆ। ਇਸ ਫੁੱਟਬਾਲ ਟੂਰਨਾਮੈਂਟ ਵਿੱਚ ਵੱਖ-ਵੱਖ ਸਥਾਨਕ ਪਿੰਡਾਂ ਦੇ ਖਿਡਾਰੀ ਹਿੱਸਾ ਲੈਂਣਗੇ।
ਅਜਨਾਲਾ 'ਚ ਸ਼ੁਰੂ ਹੋਇਆ 8ਵਾਂ ਫੁੱਟਬਾਲ ਟੂਰਨਾਮੈਂਟ ਇਸ ਬਾਰੇ ਦੱਸਦੇ ਹੋਏ ਸਵਰਾਜ ਸਪੋਰਟਸ ਕਲੱਬ ਦੇ ਮੈਂਬਰ ਕਾਬਲ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਹੀ ਲੋਕ ਪਰੇਸ਼ਾਨ ਹਨ। ਕਿਉਂਕਿ ਪਿਛਲੇ ਤਿੰਨ ਮਹੀਨੀਆਂ ਤੋਂ ਬੱਚਿਆਂ ਨੂੰ ਘਰਾਂ ਵਿੱਚ ਬੰਦ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਘਰ 'ਚ ਬੰਦ ਰਹਿਣ ਦੇ ਚਲਦੇ ਬੱਚਿਆਂ ਵਿੱਚ ਮਾਨਸਿਕ ਤਣਾਅ ਵੱਧ ਰਿਹਾ ਹੈ।
ਇਸ ਦੇ ਚਲਦੇ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ 8ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਲਗਾਤਾਰ 1 ਮਹੀਨੇ ਤੱਕ ਚਲੇਗਾ ਤੇ ਫੁੱਟਬਾਲ ਮੈਚ ਸਿਰਫ ਸ਼ਨੀਵਾਰ ਤੇ ਐਤਵਾਰ ਨੂੰ ਹੀ ਕਰਵਾਏ ਜਾਣਗੇ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਸਥਾਨਕ ਪਿੰਡਾਂ ਦੇ ਖਿਡਾਰੀ ਹਿੱਸਾ ਲੈਂਣਗੇ। ਉਨ੍ਹਾਂ ਆਖਿਆ ਇਸ ਫੁੱਟਬਾਲ ਟੂਰਨਾਮੈਂਟ ਰਾਹੀਂ ਬੱਚਿਆਂ ਦਾ ਮਨੋਰੰਜਨ ਵੀ ਹੋਵੇਗਾ ਤੇ ਉਹ ਸਿਹਤਮੰਦ ਵੀ ਰਹਿਣਗੇ।
ਇਸ ਸਬੰਧ ਵਿੱਚ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਏ ਬੱਚਿਆਂ ਨੇ ਕਿਹਾ ਕਿ ਉਹ ਕਲੱਬ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਦੀ ਮਦਦ ਨਾਲ ਨਾਲ ਉਹ ਆਪਣੀ ਖੇਡ ਜਾਰੀ ਰੱਖਣ ਵਿੱਚ ਸਫਲ ਰਹੇ ਹਨ।