ਅੰਮ੍ਰਿਤਸਰ: ਦਿਹਾਤੀ ਪੁਲਿਸ ਵੱਲੋਂ ਔਰਤਾਂ ਦੀ ਸੁਰੱਖਿਆ ਲਈ 'ਸ਼ਕਤੀ ਐਪ' ਨੂੰ ਅਪਗ੍ਰੇਡ ਕੀਤਾ ਗਿਆ ਹੈ। ਪੁਲਿਸ ਨੇ ਇਸ ਲਈ 10 ਟੀਮਾਂ ਤਿਆਰ ਕੀਤੀਆਂ ਹਨ, ਜੋ ਕਿ ਐਪ ਦੀ ਜਾਣਕਾਰੀ ਪਿੰਡ ਦੀਆਂ ਔਰਤਾਂ ਨੂੰ ਦੇਣਗੇ। ਇਨ੍ਹਾਂ ਟੀਮਾਂ ਦਾ ਮੁੱਖ ਟਿੱਚਾ ਔਰਤਾਂ ਨੂੰ ਇਸ ਐਪ ਦੀ ਵਰਤੋਂ ਕਿਵੇਂ ਕਰਦੇ ਹਨ, ਇਸ ਬਾਰੇ ਜਾਣੂ ਕਰਵਾਉਣਾ ਹੈ, ਤਾਂ ਜੋਂ ਭਵਿੱਖ 'ਚ ਉਹ ਇਸ ਐਪ ਦੀ ਮਦਦ ਨਾਲ ਕਿਸੀ ਵੀ ਵੱਡੇ ਖ਼ਤਰੇ ਨੂੰ ਟਾਲਿਆ ਜਾ ਸਕੇ।
ਅੰਮ੍ਰਿਤਸਰ: ਔਰਤਾਂ ਦੀ ਸੁਰੱਖਿਆ ਲਈ 'ਸ਼ਕਤੀ ਐਪ' ਨੂੰ ਕੀਤਾ ਗਿਆ ਅਪਗ੍ਰੇਡ - ਅਪਗ੍ਰੇਡ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 'ਸ਼ਕਤੀ ਐਪ' ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਸ ਐਪ ਰਾਹੀਂ ਕੋਈ ਵੀ ਔਰਤ ਆਪਣੇ ਨਾਲ ਹੋ ਰਹੀ ਬੇਇਨਸਾਫ਼ੀ ਦੀ ਜਾਣਕਾਰੀ ਪੁਲਿਸ ਨੂੰ ਆਸਾਨੀ ਨਾਲ ਦੇ ਸਕਦੀ ਹੈ।
ਅੰਮ੍ਰਿਤਸਰ
ਇਸ ਖਾਸ ਮੌਕੇ 'ਤੇ ਐੱਸ.ਐੱਸ.ਪੀ. ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਇਸ ਐਪ ਰਾਹੀਂ ਕੋਈ ਵੀ ਔਰਤ ਆਪਣੇ ਨਾਲ ਹੋ ਰਹੀ ਬੇਇਨਸਾਫ਼ੀ ਦੀ ਜਾਣਕਾਰੀ ਪੁਲਿਸ ਨੂੰ ਆਸਾਨੀ ਨਾਲ ਦੇ ਸਕਦੀ ਹੈ। ਵਿਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਇਸ ਐਪ 'ਚ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਇਸ ਐਪ ਰਾਹੀ ਜਲਦ ਤੋਂ ਜਲਦ ਪੁਲਿਸ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਲਈ ਪਹੁੰਚ ਸਕਦੀ ਹੈ।