ਅੰਮ੍ਰਿਤਸਰ: ਕਰਫਿਊ ਦੇ ਦੌਰਾਨ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਪਏ ਹਨ। ਇਸ ਦੇ ਚਲਦੇ ਜਿੱਥੇ ਵੱਡੇ ਕਾਰੋਬਾਰੀ ਬੇਹਦ ਪਰੇਸ਼ਾਨ ਹਨ, ਉੱਥੇ ਹੀ ਦੁਕਾਨਦਾਰ ਤੇ ਛੋਟੇ ਵਪਾਰੀ ਵੀ ਬੇਹਦ ਪਰੇਸ਼ਾਨ ਹਨ। ਸ਼ਹਿਰ ਦੇ ਸੈਲੂਨ ਮਾਲਕਾਂ ਨੇ ਪੰਜਾਬ ਸਰਕਾਰ ਤੋਂ ਸੈਲੂਨ ਖੋਲ੍ਹਣ ਨੂੰ ਲੈ ਕੇ ਛੂਟ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਅੰਮ੍ਰਿਤਸਰ: ਸੈਲੂਨ ਮਾਲਕਾਂ ਨੇ ਪੰਜਾਬ ਸਰਕਾਰ ਤੋਂ ਸੈਲੂਨ ਖੋਲ੍ਹਣ ਦੀ ਕੀਤੀ ਮੰਗ - Salon Owners Demand
ਕਰਫਿਊ ਦੇ ਦੌਰਾਨ ਵਪਾਰੀ ਵਰਗ ਦੇ ਨਾਲ-ਨਾਲ ਦੁਕਾਨਦਾਰ ਤੇ ਸੈਲੂਨ ਮਾਲਿਕ ਵੀ ਬੇਹਦ ਪਰੇਸ਼ਾਨ ਹਨ। ਸੈਲੂਨ ਮਾਲਕਾਂ ਵੱਲੋਂ ਸਰਕਾਰ ਤੋਂ ਸੈਲੂਨ ਦੀਆਂ ਦੁਕਾਨਾਂ ਖੋਲ੍ਹੇ ਜਾਣ ਦੀ ਮੰਗ ਕੀਤੀ ਗਈ ਹੈ।
ਇਸ ਬਾਰੇ ਗੱਲ ਕਰਦਿਆਂ ਸੈਲੂਨ 'ਚ ਕੰਮ ਕਰਨ ਵਾਲੀ ਇੱਕ ਲੜਕੀ ਦਾ ਕਹਿਣਾ ਹੈ ਕਿ ਅਜਿਹੀ ਕਈ ਔਰਤਾਂ ਤੇ ਲੋਕ ਹਨ, ਜਿਨ੍ਹਾਂ ਦੀ ਕਮਾਈ ਨਾਲ ਉਨ੍ਹਾਂ ਦੇ ਘਰ ਚਲਦੇ ਹਨ। ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਲੱਗਣ ਦੇ ਚਲਦੇ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਤੇ ਹੁਣ ਉਨ੍ਹਾਂ ਕੋਲ ਆਮਦਨ ਦਾ ਸਾਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਲੂਨ ਬੰਦ ਹੋਣ ਦੇ ਚਲਦੇ ਉਨ੍ਹਾਂ ਦੇ ਮਾਲਕ ਵੀ ਉਨ੍ਹਾਂ ਨੂੰ ਤਨਖ਼ਾਹ ਨਹੀਂ ਦੇ ਪਾ ਰਹੇ, ਜਿਸ ਕਾਰਨ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ।
ਉੱਥੇ ਹੀ ਦੂਜੇ ਪਾਸ ਸੈਲੂਨ ਮਾਲਕਾਂ ਦਾ ਵੀ ਇਹ ਹੀ ਕਹਿਣਾ ਹੈ ਕਿ ਸੈਲੂਨ ਬੰਦ ਹੋਣ ਦੇ ਚਲਦੇ ਕਮਾਈ ਨਹੀਂ ਹੋ ਰਹੀ, ਪਰ ਫਿਰ ਵੀ ਉਹ ਆਪਣੇ ਸੈਲੂਨ ਦੇ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨੇ ਤੋਂ ਤਨਖ਼ਾਹ ਦੇ ਰਿਹਾ ਹੈ। ਹੁਣ ਉਨ੍ਹਾਂ ਲਈ ਕਰਮਚਾਰੀਆਂ ਨੂੰ ਤਨਖ਼ਾਹ ਦੇਣਾ ਤੇ ਦੁਕਾਨ ਦਾ ਕਿਰਾਇਆ ਭਰਨਾ ਔਖਾ ਹੋ ਰਿਹਾ ਹੈ। ਇਸ ਲਈ ਉਹ ਸਰਕਾਰ ਤੋਂ ਸੈਲੂਨ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੈਲੂਨ ਖੋਲ੍ਹਣ ਦੀ ਆਗਿਆ ਮਿਲਦੀ ਹੈ ਤਾਂ ਉਹ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਾਰੀ ਸਰਕਾਰੀ ਹਦਾਇਤਾਂ ਦਾ ਪਾਲਣ ਕਰਨਗੇ।