ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਸਿਵਲ ਹਸਪਤਾਲ ਤੋਂ ਅਗਵਾ ਹੋਏ ਬੱਚੇ ਨੂੰ ਰਿਕਵਰ ਕਰ ਲਿਆ ਹੈ। ਪੁਲਿਸ ਨੇ 2 ਦਿਨਾਂ ਦੇ ਅੰਦਰ ਬੱਚੇ ਨੂੰ ਮੁਲਜ਼ਮਾਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਬੱਚੇ ਨੂੰ ਪਿੰਡ ਗੁਰਵਾਲੀ ਤੋਂ ਇੱਕ ਪਰਿਵਾਰ ਕੋਲੋ ਬਰਾਮਦ ਕੀਤਾ ਹੈ। ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਇੱਕ ਮਹਿਲਾ ਸਿਮਰਨ ਤੇ ਉਸ ਦੇ ਪਤੀ ਭੋਲਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਅੰਮ੍ਰਿਤਸਰ ਪੁਲਿਸ ਨੇ 48 ਘੰਟਿਆ 'ਚ 9 ਦਿਨਾਂ ਦੇ ਬੱਚੇ ਨੂੰ ਕੀਤਾ ਰਿਕਵਰ, 2 ਕਾਬੂ - Amritsar news
ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਸਿਵਲ ਹਸਪਤਾਲ ਤੋਂ ਅਗਵਾ ਹੋਏ ਬੱਚੇ ਨੂੰ ਰਿਕਵਰ ਕਰ ਲਿਆ ਹੈ। ਪੁਲਿਸ ਨੇ ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ।
ਫ਼ੋਟੋ।
ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦਾ ਕਈ ਸਮੇਂ ਤੋਂ ਬੱਚਾ ਨਹੀਂ ਹੋ ਪਾ ਰਿਹਾ ਸੀ, ਜਿਸ ਕਾਰਨ ਮੁਲਜ਼ਮ ਸਿਮਰਨ ਨੇ ਸਾਜ਼ਿਸ਼ ਰਚ ਇਸ ਬੱਚੇ ਨੂੰ ਅਗਵਾ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਸਥਾਨਕ ਸਿਵਲ ਹਸਪਤਾਲ 'ਚ 2 ਦਿਨ ਪਹਿਲਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹਸਪਤਾਲ 'ਚੋਂ ਇੱਕ ਅਣਪਛਾਤੀ ਮਹਿਲਾ ਪਰਿਵਾਰ ਵਾਲਿਆਂ ਨੂੰ ਮੂਰਖ ਬਣਾ ਕੇ 8 ਦਿਨਾਂ ਦਾ ਬੱਚਾ ਲੈ ਕੇ ਫ਼ਰਾਰ ਹੋ ਗਈ ਸੀ।