ਅੰਮ੍ਰਿਤਸਰ: ਕੋਟ ਖ਼ਾਲਸਾ ਪੁਲਿਸ ਨੂੰ 2 ਬੱਚੀਆਂ ਲਾਵਾਰਿਸ ਹਾਲਤ ਵਿੱਚ ਮਿਲੀਆਂ। ਪੁਲਿਸ ਨੇ ਬੱਚੀਆਂ ਤੋਂ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ, ਜੋ ਕਿ ਰਿਸ਼ਤੇ 'ਚ ਉਨ੍ਹਾਂ ਦਾ ਮਾਮਾ ਲੱਗਦਾ ਹੈ, ਨੂੰ ਇਤਲਾਹ ਕੀਤੀ। ਇਸ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਨੇ ਬੱਚੀਆਂ ਨੂੰ ਉਨ੍ਹਾਂ ਦੇ ਮਾਮੇ ਦੇ ਹਵਾਲੇ ਕਰ ਦਿੱਤਾ। ਇਹ ਬੱਚੀਆਂ ਮੋਹਾਲੀ ਦੀਆਂ ਰਹਿਣ ਵਾਲੀਆਂ ਹਨ।
ਅੰਮ੍ਰਿਤਸਰ ਪੁਲਿਸ ਨੇ 2 ਲਾਪਤਾ ਬੱਚੀਆਂ ਕੀਤੀਆਂ ਬਰਾਮਦ - Amritsar police news in punjabi
ਅੰਮ੍ਰਿਤਸਰ ਕੋਟ ਖ਼ਾਲਸਾ ਪੁਲਿਸ ਨੂੰ 2 ਬੱਚੀਆਂ ਲਾਵਾਰਿਸ ਹਾਲਤ ਵਿੱਚ ਮਿਲੀਆਂ, ਜਿਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸੌਂਪ ਦਿੱਤਾ ਹੈ।
ਥਾਣਾ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 2 ਬੱਚੀਆਂ ਲਵਾਰਿਸ ਹਾਲਾਤ 'ਚ ਮਿਲੀਆਂ ਸਨ, ਜਿਨ੍ਹਾਂ ਨੂੰ ਉਹ ਥਾਣੇ ਲੈ ਆਏ। ਬੱਚੀਆਂ ਦੀ ਉਮਰ 8 ਤੇ 6 ਸਾਲ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਦੋਂਵੇ ਸਗੀਆਂ ਭੈਣਾਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ, ਜਦ ਕਿ ਪਿਤਾ ਰਾਜਿੰਦਰ ਕੁਮਾਰ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਬੱਚੀਆਂ ਆਪਣੇ ਤਾਏ ਨਾਲ ਘਰੋਂ ਦਾਦੀ ਨੂੰ ਮਿਲਣ ਲਈ ਨਿਕਲੀਆਂ ਸਨ। ਤਾਏ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਉਹ ਵਿਛੜ ਗਈਆਂ ਤੇ ਅੰਮ੍ਰਿਤਸਰ ਪਹੁੰਚ ਗਈਆਂ। ਬੱਚੀਆਂ ਦੇ ਮਾਮੇ ਨੇ ਦੱਸਿਆ ਕਿ ਬੱਚੀਆਂ ਬੀਤੇ 8 ਦਿਨਾਂ ਤੋਂ ਲਾਪਤਾ ਹਨ ਤੇ ਉਨ੍ਹਾਂ ਇਸ ਦੀ ਸ਼ਿਕਾਇਤ ਮੋਹਾਲੀ ਦੇ ਇੱਕ ਥਾਣੇ 'ਚ ਦਰਜ ਕਰਵਾਈ ਹੋਈ ਹੈ।