ਪੰਜਾਬ

punjab

ETV Bharat / city

ਅੰਮ੍ਰਿਤਸਰ ਪੁਲਿਸ ਵਲੋਂ 2 ਕਿਲੋ ਹੈਰੋਇਨ ਸਣੇ ਇੱਕ ਅੰਤਰਰਾਜੀ ਨਸ਼ਾ ਤਸਕਰ ਗ੍ਰਿਫਤਾਰ - interstate drug smuggler

ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋ ਦਵਾਰਕਾ ਬੰਦਰਗਾਹ ਤੋਂ ਇੱਕ ਮਛੇਰੇ ਵਲੋਂ ਭੇਜੀ ਗਈ (interstate drug smuggler) ਕੁੱਲ 2 ਕਿੱਲੋ ਹੈਰੋਇਨ ਸਮੇਤ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਮੁਲਜ਼ਮ ਪਾਸੋਂ 2 ਕਿਲੋ ਹੈਰੋਇਨ, 5 ਲੱਖ ਡਰਗ ਮਨੀ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਹਨ।

Amritsar police arrested an interstate drug smuggler with 2 kg of heroin
Amritsar police arrested an interstate drug smuggler with 2 kg of heroin

By

Published : Sep 1, 2022, 2:54 PM IST

Updated : Sep 1, 2022, 4:49 PM IST

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋ ਦਵਾਰਕਾ ਬੰਦਰਗਾਹ ਤੋਂ ਇੱਕ ਮਛੇਰੇ ਵਲੋਂ ਭੇਜੀ ਗਈ ਕੁੱਲ 2 ਕਿੱਲੋ ਹੈਰੋਇਨ ਸਮੇਤ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸ.ਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਪਾਸੋਂ 2 ਕਿਲੋ ਹੈਰੋਇਨ, 5 ਲੱਖ ਡਰਗ ਮਨੀ ਅਤੇ 2 ਮੋਬਾਇਲ (interstate drug smuggler) ਫੋਨ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਪੱਟੀ, ਤਰਨ-ਤਾਰਨ ਵਜੋਂ ਹੋਈ ਹੈ ਜਿਸ ਨੂੰ ਸਪੈਸ਼ਲ ਯੂਨਿਟ ਵੱਲੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਮੁਲਜ਼ਮ ਗੁਰਜੰਟ ਇੱਕ ਸਵਿਫਟ ਕਾਰ ਨੰਬਰੀ ਪੀ.ਬੀ 46-ਏ.ਜੀ-7888 ਵਿੱਚ ਸਵਾਰ ਹੋ ਕੇ ਹੈਰੋਇਨ ਦੀ ਡਲੀਵਰੀ ਦੇਣ ਜਾ ਰਿਹਾ ਸੀ। ਉਸ ਪਾਸੋਂ 2 ਕਿਲੋ ਹੈਰੋਇਨ, 5 ਲੱਖ ਡਰਗ ਮਨੀ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ। ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪੁਲਿਸ ਵੱਲੋ ਮੁੱਖਬਰੀ ਹੋਣ ਉਪਰੰਤ ਕੀਤੀ ਗਈ ਅਤੇ ਬਰਾਮਦ ਕੀਤੀ ਗਈ 2 ਕਿਲੋ ਹੈਰੋਇਨ 126 ਕਿਲੋ ਹੈਰੋਇਨ ਦੀ ਖੇਪ ਦਾ ਹਿੱਸਾ ਹੈ, ਜੋ ਕਿ ਪਾਕਿਸਤਾਨ ਦੇ ਇੱਕ ਨਸ਼ਾ ਤਸਕਰ ਵੱਲੋਂ ਦਵਾਰਕਾ ਬੰਦਰਗਾਹ ਉੱਤੇ ਇੱਕ ਮਛੇਰੇ ਨੂੰ ਅੱਗੇ ਸਪਲਾਈ ਕਰਨ ਲਈ ਭੇਜੀ ਗਈ ਸੀ ਜਿਸ ਨੂੰ ਬਾਅਦ ਵਿੱਚ ਏ.ਟੀ.ਐਸ, ਗੁਜਰਾਤ ਵੱਲੋਂ ਅਹਿਮਦਾਬਾਦ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ।


ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸਐਸਪੀ ਅੰਮ੍ਰਿਤਸਰ ਵੱਲੋਂ ਕਈ ਵਿਅਕਤੀਆਂ ਪਾਸੋ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਅਤੇ ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਅਗਲੀ ਤਫਤੀਸ਼ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਫੜ੍ਹੇ ਗਏ ਮੁਲਜ਼ਮ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਨ੍ਹਾਂ ਦਾ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ।

ਇਹ ਵੀ ਪੜ੍ਹੋ:ਬੰਦੀ ਸਿੰਘਾਂ ਦਾ ਮਸਲਾ ਭੱਖਿਆ, SGPC ਨੇ ਗੱਲਬਾਤ ਲਈ ਪ੍ਰਧਾਨ ਮੰਤਰੀ ਤੋਂ ਮੰਗਿਆ ਸਮਾਂ

Last Updated : Sep 1, 2022, 4:49 PM IST

ABOUT THE AUTHOR

...view details