ਅੰਮ੍ਰਿਤਸਰ:ਆਏ ਦਿਨ ਅਣਸੁਖਾਵੀਆਂ ਘਟਨਾ ਵਾਪਰਦੀਆਂ ਰਹਿੰਦੀਆਂ ਹਨ। ਜਿਸਦੇ ਮੱਦੇਨਜ਼ਰ ਪੰਜਾਬ ਵਿੱਚ ਪੁਲਿਸ ਥਾਂ ਥਾਂ 'ਤੇ ਨਾਕਾਬੰਦੀ ਕਰਕੇ ਤਲਾਸ਼ੀ ਕਰ ਰਹੀ ਹੈ। ਇਸ ਤਹਿਤ ਹੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ (Commissioner of Police Amritsar) ਦੀਆਂ ਹਿਦਾਇਤਾਂ ਸੰਬੰਧੀ ਪੁਲਿਸ ਦੇ ਏ.ਸੀ.ਪੀ ਸੰਜੀਵ ਕੁਮਾਰ (Police ACP Sanjeev Kumar) ਵੱਲੋਂ ਆਪਣੀ ਪੁਲਿਸ ਟੀਮ ਦੇ ਨਾਲ ਮਿਲ ਕੇ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਸਟੈਂਡ (Amritsar Interstate Bus Stand) ਦੀ ਅਚਨਚੇਤ ਚੈਕਿੰਗ ਕੀਤੀ ਗਈ। ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਕਿਸੇ ਵੀ ਤਰ੍ਹਾਂ ਦੇ ਲਾਵਾਰਿਸ ਸਮਾਨ ਸੰਬੰਧੀ ਪੁਲਿਸ ਨੂੰ ਇਤਲਾਹ ਦੇਣ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਏ.ਸੀ.ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਦੇ ਆਦੇਸ਼ਾਂ ਅਨੁਸਾਰ ਅਸੀਂ ਅੱਜ(ਸੋਮਵਾਰ) ਅੰਮ੍ਰਿਤਸਰ ਦੇ ਭੀੜ ਭੜੱਕੇ ਵਾਲੇ ਇਲਾਕੇ ਜਿਵੇਂ ਕਿ ਬੱਸ ਸਟੈਂਡ ਵਿੱਚ ਅਚਾਨਕ ਚੈਕਿੰਗ (Sudden check in bus stand) ਕਰ ਰਹੇ ਹਾਂ।