ਅੰਮ੍ਰਿਤਸਰ: ਪੰਜਾਬ 'ਚ ਕਰਫਿਊ ਦੇ ਦੌਰਾਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਕੜੀ 'ਚ ਲੋੜਵੰਦਾਂ ਦੀ ਮਦਦ ਲਈ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੁਜੇ। ਇੱਥੇ ਉਨ੍ਹਾਂ ਵੱਲੋਂ ਹਲਕੇ ਦੇ ਵੱਖ-ਵੱਖ ਕੌਂਸਲਰਾਂ ਨੂੰ ਰਾਸ਼ਨ ਦੀਆਂ ਗੱਡੀਆਂ ਦੇ ਕੇ ਰਵਾਨਾ ਕੀਤਾ ਤਾਂ ਜੋ ਉਹ ਆਪਣੇ ਇਲਾਕੇ 'ਚ ਲੋੜਵੰਦ ਲੋਕਾਂ ਨੂੰ ਰਾਸ਼ਨ ਦੇ ਕੇ ਮਦਦ ਕਰ ਸਕਣ।
ਲੋੜਵੰਦਾਂ ਦੀ ਮਦਦ ਕਰਨਾ ਦੁਨੀਆਂ ਦਾ ਸਭ ਤੋਂ ਵੱਡਾ ਮਾਨ ਤੇ ਸੰਤੁਸ਼ਟੀ: ਨਵਜੋਤ ਸਿੱਧੂ - ਅੰਮ੍ਰਿਤਸਰ ਨਿਊਜ਼ ਅਪਡੇਟ
ਤਾਲਾਬੰਦੀ ਦੇ ਦੌਰਾਨ ਲੋੜਵੰਦ ਲੋਕਾਂ ਤੱਕਰ ਰਾਸ਼ਨ ਦੀ ਮਦਦ ਪਹੁੰਚਾਉਣ ਲਈ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੁਜੇ। ਇੱਥੇ ਉਨ੍ਹਾਂ ਨੇ ਆਪਣੇ ਹਲਕੇ ਦੇ ਵੱਖ-ਵੱਖ ਕੌਂਸਲਰਾਂ ਨੂੰ ਰਾਸ਼ਨ ਮੁਹੱਇਆ ਕਰਵਇਆ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਮਾਨ ਤੇ ਸੰਤੁਸ਼ਟੀ ਇਹ ਹੈ ਕਿ ਕਿਸੇ ਵੀ ਆਪਦਾ 'ਚ ਲੋੜਵੰਦਾਂ ਦੀ ਮਦਦ ਕਰਨਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ 'ਚ ਕਰਫਿਊ ਨੂੰ ਸਫਲ ਬਣਾਉਣ 'ਚ ਪੁਲਿਸ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ," ਇਸ ਔਖੇ ਸਮੇਂ 'ਚ ਜਿਨ੍ਹਾਂ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਤੇ ਮੈਨੂੰ ਪੈਸੇ ਭੇਜੇ ਤੇ ਸਰਕਾਰ ਵੱਲੋਂ ਭੇਜੇ ਗਏ ਨੀਲੇ ਕਾਰਡ ਧਾਰਕਾਂ ਲਈ ਭੇਜੀ ਗਈ ਮਦਦ ਰਾਹੀਂ ਮੈਂ 90,000 ਲੌਕਾਂ ਨੂੰ ਰਾਸ਼ਨ ਮੁਹੱਇਆ ਕਰਵਾਇਆਂ ਹੈ। ਉਨ੍ਹਾਂ ਅਖਿਆ ਕਿ ਪਿਛਲੇ ਪੰਦਰਾਂ ਸਾਲਾਂ ਦੌਰਾਨ ਲੋਕਾਂ ਨੇ ਮੇਰੇ ਪ੍ਰਤੀ ਜੋ ਵਿਸ਼ਵਾਸ ਵਿਖਾਇਆ ਹੈ, ਮੈਂ ਉਸ ਤੋਂ ਬੇਹਦ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹਮੇਸ਼ਾਂ ਤੋਂ ਹੀ ਲੰਗਰ ਪ੍ਰਥਾ ਰਹੀ ਹੈ ਤੇ ਇਸ ਸਮੇਂ ਲੋੜਵੰਦ ਲੋਕਾਂ ਦੀ ਸੇਵਾ ਕਰਕੇ ਮੈਨੂੰ ਸੰਤੁਸ਼ਟੀ ਮਿਲਦੀ ਹੈ। " ਉਨ੍ਹਾਂ ਕਿਹਾ ਕਿ ਜੇਕਰ ਇਨਸਾਨ 'ਚ ਇਮਾਨਦਾਰੀ ਤੇ ਕਿਰਦਾਰ ਹੋਵੇ ਤਾਂ ਲੋਕ ਉਸ ਨੂੰ ਆਪ ਸਮਾਜ ਸੇਵਾ ਦਾ ਜ਼ਰੀਆ ਬਣਾਉਂਦੇ ਹਨ।