ਪੰਜਾਬ

punjab

ETV Bharat / city

ਮਾਲ ਰੋਡ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲਿਆ, ਕਈ ਫੁੱਟ ਧਸੀ ਜਮੀਨ - ਗਰੀਨ ਐਵੇਨਿਊ

ਅੰਮ੍ਰਿਤਸਰ ਦੇ ਮਾਲ ਰੋਡ ਗਰੀਨ ਐਵੇਨਿਊ ਇਲਾਕਾ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ (mla Kunwar Vijay Pratap singh) ਦੀ ਕੋਠੀ ਹੈ ਉਸ ਦੇ ਬਿਲਕੁਲ ਹੀ ਨੇੜੇ ਇਕ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇੱਥੇ ਇੱਕ ਵੱਡੇ ਹਾਦਸਾ ਹੋਣ ਤੋ ਟਲਿਆ ਹੈ।

Amritsar mall road
ਮਾਲ ਰੋਡ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲਿਆ, ਕਈ ਫੁੱਟ ਧਸੀ ਜਮੀਨ

By

Published : Sep 24, 2022, 6:48 PM IST

ਅੰਮ੍ਰਿਤਸਰ: ਮਾਲ ਰੋਡ (Amritsar mall road) 'ਤੇ ਗਰੀਨ ਐਵੇਨਿਊ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ। ਤੜਕਸਾਰ ਬਾਰਿਸ਼ ਅਤੇ ਸੀਵਰੇਜ ਦੇ ਪਾਣੀ ਦੇ ਨਾਲ ਗਰੀਨ ਐਵੇਨਿਊ ਇਲਾਕੇ ਦੀ ਸੜਕ ਹੇਠਾਂ ਖਿਸਕ ਗਈ। ਇਹ ਕਿਹਾ ਜਾ ਰਿਹਾ ਹੈ ਕਿ ਗਲੀ ਦੀ ਨੁੱਕਡ 'ਤੇ ਇੱਕ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇਹ ਕਾਫੀ ਹੇਠਾਂ ਤੱਕ ਬਿਲਡਿੰਗ ਦੀ ਬੇਸਮੈਂਟ ਦੀ ਖੁਦਾਈ ਕੀਤੀ ਗਈ ਸੀ। ਅਧਿਕਾਰੀਆਂ ਵੱਲੋਂ ਵੀ ਡਿੱਚ ਮਸ਼ੀਨਾਂ ਲਗਾ ਕੇ ਬੇਸਮੈਂਟ ਵਿੱਚ ਮਿੱਟੀ ਪਾਈ ਜਾ ਰਹੀ ਹੈ।

ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਅਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਸਵੇਰੇ 5 ਵਜੇ ਲੋਕ ਸੈਰ ਕਰਨ ਜਾ ਰਹੇ ਸਨ। ਇੱਥੇ ਇੱਕ ਬਿਲਡਿੰਗ ਦੇ ਹੇਠਾਂ ਜ਼ਮੀਨ ਖਿਸਕ ਗਈ ਹੈ ਜਿਸ ਦੇ ਚੱਲਦੇ ਅਸੀਂ ਮੌਕੇ 'ਤੇ ਪੁੱਜੇ ਤਾਂ ਵੇਖਿਆ ਕਿ ਜ਼ਮੀਨ ਹੇਠਾਂ ਖਿਸਕ ਗਈ ਸੀ ਜਿਸ ਦੇ ਚੱਲਦੇ ਅਸੀਂ ਰਸਤਾ ਬੰਦ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਨੀ ਨੁਕਸਾਨ ਨਹੀਂ ਹੋਇਆ ਜੇਕਰ ਇਹ ਹਾਦਸਾ ਦੇਰ ਰਾਤ ਨੂੰ ਹੁੰਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

ਉਥੇ ਹੀ ਰਾਹਗੀਰਾਂ ਨੇ ਜਾਂਦੇ ਹੋਏ ਕਿਹਾ ਕਿ ਇਹ ਸਰਕਾਰ ਦੀ ਨਾਲਾਇਕੀ ਹੀ ਕਹਿ ਸਕਦੇ ਹਾਂ ਪਹਿਲੋਂ ਪਤਾ ਕਰਨਾ ਚਾਹੀਦਾ ਹੈ ਕਿ ਇਸ ਜ਼ਮੀਨ ਦੀ ਇੰਨੀ ਹੇਠਾਂ ਖੁਦਾਈ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਨਵੀਂ ਕਰੈਸ਼ਰ ਨੀਤੀ ਦੇ ਵਿਰੋਧ ਵਿੱਚ ਸੜਕਾਂ ਉੱਤੇ ਉੱਤਰੇ ਕਰੈਸ਼ਰ ਮਾਲਕ, ਪਾਲਿਸੀ ਵਾਪਿਸ ਲੈਣ ਦੀ ਕੀਤੀ ਮੰਗ

ABOUT THE AUTHOR

...view details