ਅੰਮ੍ਰਿਤਸਰ : ਇੱਕ ਬਜ਼ੁਰਗ ਐਨਆਰਆਈ ਦਾ ਬੈਗ ਰੇਲਵੇ ਸਟੇਸ਼ਨ ਉੱਤੇ ਗੁੰਮ ਹੋ ਗਿਆ ਸੀ। ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਜੀਆਰਪੀ ਪੁਲਿਸ ਅਧਿਕਾਰੀਆਂ ਨੂੰ ਮਿਲਿਆ। ਜਦੋਂ ਉਸਦੀ ਜਾਂਚ ਕੀਤੀ ਗਈ ਅਤੇ ਉਸ ਦੇ ਉੱਤੇ ਇੱਕ ਸਲਿੱਪ ਲੱਗੀ ਹੋਈ ਸੀ। ਜਿਸ ਉੱਤੇ ਤਾਂ ਪਤਾ ਲਿਖਿਆ ਹੋਇਆ ਸੀ ਉਸ ਵਿੱਚ ਬੇਹੱਦ ਜ਼ਰੂਰੀ ਸਾਮਾਨ ਸੀ। ਜਿਸ ਦੇ ਚੱਲਦੇ ਉਸ ਬੈਗ ਦੇ ਪਤੇ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਮੋਬਾਇਲ ਨੰਬਰ ਬੰਦ ਆ ਰਿਹਾ ਸੀ।
ਪੁਲਿਸ ਅਧਿਕਾਰੀ ਧਰਮਿੰਦਰ ਕਲਿਆਣ ਨੇ ਦੱਸਿਆ ਜਦੋਂ ਅਸੀਂ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਇੱਕ ਡੇਅਰੀ ਮਿਲੀ। ਜਿਸ ਵਿਚ ਮੁਸਾਫਰ ਦਾ ਨਾਮ ਮੁਲਖ ਰਾਜ ਗੰਭੀਰ ਵਾਸੀ ਯੂਐਸਏ ਇਸ ਦਾ ਪਤਾ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦੀ ਉਮਰ ਨੱਬੇ ਸਾਲ ਦੇ ਕਰੀਬ ਸੀ ਅਤੇ ਅਸੀਂ ਡਾਇਰੀ ਵਿੱਚੋਂ ਉਹਦੇ ਰਿਸ਼ਤੇਦਾਰਾਂ ਦੇ ਨੰਬਰ ਕੱਢ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਸਾਨੂੰ ਪਤਾ ਲੱਗਾ ਕਿ ਉਹ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਪਹੁੰਚੇ ਹਨ ਅਤੇ ਉਨ੍ਹਾਂ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਕਰਤਾਰਪੁਰ ਵਿਖੇ ਮੱਥਾ ਟੇਕਣ ਲਈ ਜਾਣਾ ਹੈ ਅਤੇ ਬਜ਼ੁਰਗ ਦੇ ਰਿਸ਼ਤੇਦਾਰ ਕੱਲ੍ਹ ਸਾਡੇ ਕੋਲ ਇੱਕ ਸ਼ਿਕਾਇਤ ਦਰਜ ਕਰਵਾਉਣ ਆਏ ਕਿ ਸਾਡੇ ਬਜ਼ੁਰਗ ਅੰਕਲ ਜੋ ਕਿ ਐੱਨਆਰਆਈ ਹਨ ਉਹ ਅੰਮ੍ਰਿਤਸਰ ਆਏ ਅਤੇ ਆਪਣਾ ਬੈਗ ਰੇਲਵੇ ਸਟੇਸ਼ਨ ਦੇ ਗੁਆ ਬੈਠੇ ਹਨ।
ਬਜ਼ੁਰਗ ਦਾ ਮੋਬਾਇਲ ਬੰਦ ਹੋਣ ਕਰਕੇ ਉਨ੍ਹਾਂ ਨੂੰ ਲੱਭਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਉਨ੍ਹਾਂ ਆਪਣਾ ਮੋਬਾਇਲ ਚਾਰਜ ਕੀਤਾ ਅਤੇ ਸਾਡਾ ਉਨ੍ਹਾਂ ਨਾਲ ਸੰਪਰਕ ਹੋ ਸਕਿਆ। ਫਿਰ ਅਸੀਂ ਉਨ੍ਹਾਂ ਨੂੰ ਜੀਆਰਪੀ ਥਾਣੇ ਬੁਲਾ ਕੇ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਤਿੰਨ ਲੱਖ ਦੇ ਕਰੀਬ ਇਹ ਸਾਮਾਨ ਸੀ ਜਿਹੜਾ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਉਹ ਬਹੁਤ ਖੁਸ਼ ਹਨ ਜੀਆਰਪੀ ਥਾਣਾ ਅਧਿਕਾਰੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਪੁਲਿਸ ਦਾ ਅਕਸ ਖਰਾਬ ਹੋਣ ਕਰਕੇ ਲੋਕ ਪੁਲਿਸ ਉੱਤੇ ਵਿਸ਼ਵਾਸ ਨਹੀਂ ਕਰਦੇ, ਜਿਸ ਦੇ ਚੱਲਦੇ ਅਸੀਂ ਇਹ ਮਿਸਾਲ ਕਾਇਮ ਕੀਤੀ ਹੈ।
ਅੰਮ੍ਰਿਤਸਰ ਜੀਆਰਪੀ ਪੁਲਿਸ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ ਇਹ ਗੁੰਮ ਹੋਇਆ ਬੈਗ ਅੱਜ ਐੱਨਆਰਆਈ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉੱਥੇ ਹੀ ਐੱਨਆਰਆਈ ਮੁਲਖ ਰਾਜ ਗੰਭੀਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੀ ਰੇਲਵੇ ਪੁਲਸ ਕਾਬਿਲੇ ਤਾਰੀਫ਼ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਖੋਹਿਆ ਹੋਇਆ ਬੈਗ ਉਨ੍ਹਾਂ ਨੂੰ ਵਾਪਸ ਕੀਤਾ ਹੈ। ਇਸ ਵਿੱਚ ਉਸ ਦੇ ਜ਼ਰੂਰੀ ਸਾਮਾਨ ਸੀ ਬੈਂਕ ਵਿੱਚ ਉਸ ਦਾ ਲੈਪਟਾਪ, ਮੋਬਾਈਲ, ਕੈਮਰੇ, ਪਾਵਰਬੈਂਕ, ਵੀਡੀਓ ਪਲੇਅਰ, ਤਿੰਨ ਆਈਫੋਨ ਐਪਲ ਅਤੇ ਹੋਰ ਕੁੱਝ ਸਾਮਾਨ ਸੀ। ਜਿਹੜਾ ਅੱਜ ਜੀਆਰਪੀ ਪੁਲਿਸ ਨੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੀਆਰਪੀ ਪੁਲਿਸ ਕਾਬਲੇ ਤਾਰੀਫ਼ ਹੈ ਅਸੀਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਮੈਂ ਬਜ਼ੁਰਗਾਂ ਦੇ ਬਜ਼ੁਰਗ ਹੋਣ ਦੇ ਕਾਰਨ ਮੈਨੂੰ ਭੁੱਲ ਗਿਆ ਸੀ ਜਿਸ ਦੇ ਚੱਲਦੇ ਮੇਰਾ ਬੈਗ ਰੇਲਵੇ ਸਟੇਸ਼ਨ ਉੱਤੇ ਹੀ ਰਹਿ ਗਿਆ ਅਤੇ ਅੱਜ ਉਹ ਬੈਕ ਮਨੂ ਜੀਆਰਪੀ ਨੇ ਮੇਰੇ ਹਵਾਲੇ ਕਰ ਦਿੱਤਾ ਹੈ ਅਤੇ ਸਾਰਾ ਸਾਮਾਨ ਵੀ ਪੂਰਾ ਹੈ।
ਇਹ ਵੀ ਪੜ੍ਹੋ :ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ: ਜਥੇਦਾਰ