ਅੰਮ੍ਰਿਤਸਰ: ਤਰਨ ਤਾਰਨ ਰੋਡ ਤੇ ਸਥਿਤ ਰਣਜੀਤ ਮਲਟੀ ਸਪੈਸ਼ਲਿਸਟ ਹੋਸਪਿਟਲ ਦੇ ਵਿੱਚ ਇੱਕ ਗਰਭਵਤੀ ਔਰਤ ਦੀ ਇਲਾਜ ਦੌਹਾਨ ਮੌਤ ਹੋ ਗਈ। ਇਸ 'ਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਆਪਣਾ ਰੋਸ ਜਤਾਇਆ ਗਿਆ ਹੈ। ਉਨ੍ਹਾਂ ਵੱਲੋਂ ਦੇਰ ਰਾਤ ਹਸਪਤਾਲ ਦੇ ਮਾਹਮਣੇ ਧਰਨਾ ਲਗਾਇਆ ਗਿਆ ਹੈ। ਮਾਮਲਾ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸੱਚ ਸਾਹਮਣੇ ਲਿਆਉਣ ਦਾ ਭਰੋਸਾ ਜਤਾਇਆ ਗਿਆ ਹੈ।
ਮ੍ਰਿਤਕ ਦੇ ਪਤੀ ਰੋਹਿਤ ਦਾ ਇਸ ਬਾਰੇ ਕਹਿਣਾ ਹੈ ਕਿ ਡਾਕਟਰ ਵੱਲੋਂ ਲਗਾਤਾਰ ਹੀ ਉਨ੍ਹਾਂ ਨੂੰ ਭਰੋਸੇ ਵਿੱਚ ਲੈ ਕੇ ਇਲਾਜ ਕੀਤਾ ਜਾ ਰਿਹਾ ਸੀ, ਪਰ ਜਦੋਂ ਡਲਿਵਰੀ ਦਾ ਸਮਾਂ ਆਇਆ ਤਾਂ ਮੇਰੀ ਪਤਨੀ ਨੂੰ ਘਰ ਭੇਜ ਦਿੱਤਾ ਗਿਆ। ਘਰ ਪਹੁੰਚਣ 'ਤੇ ਹਾਲਾਤ ਬਦ ਤੋਂ ਬਦਤਰ ਹੋਏ ਤਾਂ ਉਨ੍ਹਾਂ ਵੱਲੋਂ ਆਪਣੀ ਪਤਨੀ ਨੂੰ ਉਸੇ ਡਾਕਟਰ ਕੋਲ ਲੈ ਕੇ ਆਇਆ ਗਿਆ ਅਤੇ ਉਨ੍ਹਾਂ ਨੇ ਕਿਸੇ ਹੋਰ ਹਸਪਤਾਲ ਵਿੱਚ ਉਸ ਨੂੰ ਰੈਫਰ ਕਰ ਦਿੱਤਾ।