ਅੰਮ੍ਰਿਤਸਰ: ਥਾਣਾ ਝੰਡੇਰ ਆਉਂਦੇ ਪਿੰਡ ਲਸ਼ਕਰੀ ਨੰਗਲ ਵਿਖੇ ਗੱਡੀ ਧੋਣ ਨੂੰ ਲੈ ਕੇ 2 ਗੁਆਂਢੀਆਂ ਦੀ ਮਾਮੂਲੀ ਤਕਰਾਰ ਨੇ ਝਗੜੇ ਦਾ ਰੂਪ ਧਾਰਨ ਕਰ ਲਿਆ ਜਿਸ ਦੌਰਾਨ ਹੋਈ ਲੜਾਈ 'ਚ ਬਜ਼ੁਰਗ ਦੀ ਮੌਤ ਹੋ ਗਈ। ਮੌਕੇ ਤੇ ਪੁੱਜੇ ਡੀਐੱਸਪੀ ਅਜਨਾਲਾ ਵਿਪਨ ਕੁਮਾਰ ਅਤੇ ਐੱਸਐੱਚਓ ਥਾਣਾ ਝੰਡੇਰ ਦੇ ਮੁੱਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਪੁੱਤਰ ਹਰਮਨ ਸਿੰਘ ਨਾਲ ਗੁਆਂਢ 'ਚ ਰਹਿੰਦੇ ਬਲਕਾਰ ਸਿੰਘ ਪੁੱਤਰ ਖੇੜਾ ਸਿੰਘ ਤੇ ਉਸ ਦੇ ਪੁੱਤਰ ਨਾਲ ਘਰ ਦੇ ਰਸਤੇ 'ਚ ਗੱਡੀ ਧੋਣ ’ਤੇ ਹੋਏ ਚਿਕੜ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਦੌਰਾਨ ਹਰਮਨ ਸਿੰਘ ਵੱਲੋਂ ਬਜ਼ੁਰਗ ਬਲਕਾਰ ਸਿੰਘ (65) ਦੇ ਸਿਰ ’ਤੇ ਡਾਂਗ ਮਾਰ ਦਿੱਤੀ ਗਈ, ਜਿਸ ਦੌਰਾਨ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਜਿਸ ਨੇ ਹਸਪਤਾਲ ਵਿੱਚ ਜੇਰੇ ਇਲਾਜ ਦਮ ਤੋੜ ਦਿੱਤਾ।
ਅੰਮ੍ਰਿਤਸਰ: ਸਿਰ ਵਿੱਚ ਡਾਂਗ ਮਾਰ ਕੀਤਾ ਬਜ਼ੁਰਗ ਦਾ ਕਤਲ - ਥਾਣਾ ਝੰਡੇਰ
ਗੁਆਂਢੀਆਂ ਦੀ ਮਾਮੂਲੀ ਤਕਰਾਰ ਨੇ ਝਗੜੇ ਦਾ ਰੂਪ ਧਾਰਨ ਕਰ ਲਿਆ ਜਿਸ ਦੌਰਾਨ ਹੋਈ ਲੜਾਈ 'ਚ ਬਜ਼ੁਰਗ ਦੀ ਮੌਤ ਹੋ ਗਈ। ਮਾਮਲੇ ’ਚ ਪੁਲਿਸ ਨੇ ਆਈ ਪੀ ਸੀ ਦੀ ਧਾਰਾ 302, 34 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਸਿਰ ਵਿੱਚ ਡਾਂਗ ਮਾਰ ਕੀਤਾ ਬਜ਼ੁਰਗ ਦਾ ਕਤਲ
ਇਹ ਵੀ ਪੜੋ: ਪਰਚਾ ਦਰਜ ਕਰਨ ਦੀ ਬਜਾਏ ਨਾਬਾਲਿਗ ਬੱਚਿਆਂ ਨੂੰ ਪੁਲਿਸ ਨੇ ਲਗਾਈ ਗੁਰੂਘਰ ਦੀ ਸੇਵਾ
ਮਾਮਲੇ ਵਿੱਚ ਥਾਣਾ ਝੰਡੇਰ ਦੀ ਪੁਲਿਸ ਨੇ ਰਣਧੀਰ ਸਿੰਘ ਪੁੱਤਰ ਬਲਕਾਰ ਸਿੰਘ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ, ਹਰਮਨ ਸਿੰਘ ਪੱਤਰ ਗੁਰਪ੍ਰੀਤ ਸਿੰਘ ਅਤੇ ਜਸਬੀਰ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਵਿਰੁੱਧ ਆਈ ਪੀ ਸੀ ਦੀ ਧਾਰਾ 302, 34 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜੋ: ਬਰਨਾਲਾ ‘ਚ ਦਿਲ-ਦਹਿਲਾਅ ਦੇਣ ਵਾਲਾ ਸੜਕ ਹਾਦਸਾ, ਚਾਚੇ-ਭਤੀਜੇ ਦੀ ਮੌਤ