ਅੰਮ੍ਰਿਤਸਰ: ਸ਼ਹਿਰ ਦੇ ਸ਼ਕਤੀ ਨਗਰ ਅਤੇ ਲਹੌਰੀ ਗੇਟ ਦੇ ਇਲਾਕਿਆਂ ਵਿੱਚ ਇੱਕੋ ਦਮ ਵਧੇ ਕੋਰੋਨਾ ਦੇ ਪੌਜ਼ੀਟਿਵ ਕੇਸਾਂ ਕਾਰਨ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਬੈਰੀਕੇਟਿੰਗ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਆਉਣ ਜਾਣ 'ਤੇ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਇਲਾਕਿਆਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ: ਕੋਰੋਨਾ ਦਾ ਹੌਟਸਪਾਟ ਬਣੇ ਸ਼ਕਤੀ ਨਗਰ ਨੂੰ ਕੀਤਾ ਗਿਆ ਸੀਲ - ਸ਼ਕਤੀ ਨਗਰ
ਅੰਮ੍ਰਿਤਸਰ ਸ਼ਹਿਰ ਦੇ ਸ਼ਕਤੀ ਨਗਰ ਅਤੇ ਲਹੌਰੀ ਗੇਟ ਦੇ ਇਲਾਕਿਆਂ ਵਿੱਚ ਇੱਕੋ ਦਮ ਵਧੇ ਕੋਰੋਨਾ ਦੇ ਪੌਜ਼ੀਟਿਵ ਕੇਸਾਂ ਕਾਰਨ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ : ਕੋਰੋਨਾ ਦਾ ਹੌਟਸਪਾਟ ਬਣੇ ਸ਼ਕਤੀ ਨਗਰ ਨੂੰ ਕੀਤਾ ਗਿਆ ਸੀਲ
ਇਸ ਮੌਕੇ ਪੁਲਿਸ ਨੇ ਇਨ੍ਹਾਂ ਇਲਾਕਿਆਂ ਵਿੱਚ ਗਸ਼ਤ ਵੀ ਵਧਾ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਸੀਲ ਕੀਤਾ ਗਿਆ ਹੈ। ਉਨ੍ਹਾਂ ਵਿੱਚ ਸਖ਼ਤਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ। ਜਿਹੜਾ ਵਿਅਕਤੀ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।