ਅੰਮ੍ਰਿਤਸਰ: ਅਮਨਦੀਪ ਕ੍ਰਿਕਟ ਅਕੈਡਮੀ ਵਿਖੇ ਅਮਨਦੀਪ ਗਰੁੱਪ ਆਫ਼ ਹਾਸਪਿਟਲਜ਼ ਨੇ ਅਬਲੂ ਰਾਜੇਸ਼ ਨੂੰ ਸ਼ਾਨਦਾਰ ਸਫਲਤਾ ਲਈ ਸਨਮਾਨਿਤ ਕੀਤਾ ਹੈ। । ਅਗਸਤ 2022 ਨੂੰ ਅਬਲੂ ਰਾਜੇਸ਼ ਨੇ ਭਾਰਤੀ ਝੰਡਾ ਫੜਕੇ ਪ੍ਰੋਸਥੈਟਿਕ ਲੱਤਾਂ ਨਾਲ ਸਾਈਕਲ ਤੇ ਸਭ ਤੋਂ ਵੱਧ ਦੂਰੀ ਕਵਰ ਕਰ ਕੇ ਇੱਕ ਵਿਸ਼ਵ ਰਿਕਾਰਡ ਕਾਇਮ (world record in cycling with prosthetic legs) ਕੀਤਾ ਸੀ ਅਤੇ ਉਨ੍ਹਾਂ ਦਾ ਨਾਂ ਅੰਤਰਰਾਸ਼ਟਰੀ ਬੁੱਕ ਆਫ਼ ਰਿਕਾਰਡਜ਼ (International Book of Records) ਵਿੱਚ ਦਰਜ ਕੀਤਾ ਗਿਆ ਹੈ। ਭਿਆਨਕ ਹਾਦਸੇ ਤੋਂ ਬਾਅਦ ਅਬਲੂ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ। ਅਮਨਦੀਪ ਹਸਪਤਾਲ ਵਿਖੇ ਉਨ੍ਹਾਂ ਨੂੰ ਫੀਲ ਫੁੱਟ ਵਿਭਾਗ ਅਧੀਨ ਉਸ ਦੀਆਂ ਦੋਵੇਂ ਲੱਤਾਂ ਵਿੱਚ ਨਕਲੀ ਅੰਗ ਲਗਾਏ ਸਨ।
ਪ੍ਰੋਸਥੈਟਿਕ ਲੱਤਾਂ ਨਾਲ ਸਾਈਕਲ ਚਲਾਉਣ ਵਿੱਚ ਰਿਕਾਡਬ ਬਣਾਉਣ ਵਾਲੇ ਅਬਲੂ ਰਾਜੇਸ਼ ਦਾ ਸਨਮਾਨ - rajesh kumar set world record in cycling
ਭਿਆਨਕ ਹਾਦਸੇ ਤੋਂ ਬਾਅਦ ਰਾਜੇਸ਼ ਕੁਮਾਰ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ। ਇਸ ਤੋਂ ਬਾਅਦ ਵੀ ਉਸ ਨੇ ਪ੍ਰੋਸਥੈਟਿਕ ਲੱਤਾਂ ਨਾਲ ਸਾਈਕਲ ਤੇ ਸਭ ਤੋਂ ਵੱਧ ਪੈਂਡਾ ਕਰਨ ਦਾ ਰਿਕਾਰਡ ਬਣਾਇਆ ਗਿਆ। ਇਸ ਨੂੰ ਲੈ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਪ੍ਰੋਸਥੈਟਿਕ ਲੱਤਾਂ ਨਾਲ ਸਾਈਕਲ ਚਲਾਉਣ ਵਿੱਚ ਰਿਕਾਡਬ ਬਣਾਉਣ ਵਾਲੇ ਅਬਲੂ ਰਾਜੇਸ਼ ਦਾ ਸਨਮਾਨ
ਡਾ. ਅਵਤਾਰ ਸਿੰਘ ਨੇ ਅਬਲੂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਬਲੂ ਰਾਜੇਸ਼ ਵਰਗੇ ਉੱਚ-ਸੁੱਚੇ ਵਿਅਕਤੀਆਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦਾ ਹਾਂ। ਮੈਂਨੂੰ ਉਮੀਦ ਹੈ ਕਿ ਸਾਰੀਆਂ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਅਜਿਹੀਆਂ ਹੋਰ ਉਪਲਬਧੀਆਂ ਸਾਡੇ ਦੇਸ਼ ਦੀ ਸ਼ਾਨ ਨੂੰ ਦੂਰ-ਦੂਰ ਤੱਕ ਫੈਲਾਉਣਗੇ।
Last Updated : Sep 15, 2022, 12:08 PM IST