ਪੰਜਾਬ

punjab

ETV Bharat / city

ਕੋਵਿਡ-19 ਦੀ ਜੰਗ 'ਚ ਸਹਿਯੋਗ ਦੇਣ ਲਈ ਅਮਨਦੀਪ ਹਸਪਤਾਲ ਨੇ ਰੈੱਡ ਕਰਾਸ ਨੂੰ ਭੇਂਟ ਕੀਤੀ ਐਂਬੂਲੈਂਸ - amritsar

ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਨੇ ਜ਼ਿਲ੍ਹਾ ਰੈੱਡ ਕਰਾਸ ਨੂੰ ਕੋਵਿਡ-19 ਐਂਬੂਲੈਂਸ ਦਿੱਤੀ ਹੈ। ਹਸਪਤਾਲ ਦੇ ਪ੍ਰਬੰਧਕਾਂ ਨੇ ਐਂਬੂਲੈਂਸ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਦਿੱਤੀਆਂ।

Amandeep Hospital donates ambulance to Red Cross to help fight Covid-19
ਕੋਵਿਡ-19 ਦੀ ਜੰਗ 'ਚ ਸਹਿਯੋਗ ਦੇਣ ਲਈ ਅਮਨਦੀਪ ਹਸਪਤਾਲ ਨੇ ਰੈੱਡ ਕਰਾਸ ਨੂੰ ਭੇਂਟ ਕੀਤੀ ਐਂਬੂਲੈਂਸ

By

Published : Aug 27, 2020, 4:47 AM IST

ਅੰਮ੍ਰਿਤਸਰ: ਜਿਵੇਂ ਜਿਵੇਂ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਧਾ ਰਹੀ ਉਵੇਂ ਉਵੇਂ ਹਰ ਕੋਈ ਇਸ ਖ਼ਿਲਾਫ਼ ਜੰਗ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਨੇ ਜ਼ਿਲ੍ਹਾ ਰੈੱਡ ਕਰਾਸ ਨੂੰ ਕੋਵਿਡ-19 ਐਂਬੂਲੈਂਸ ਦਿੱਤੀ ਹੈ। ਹਸਪਤਾਲ ਦੇ ਪ੍ਰਬੰਧਕਾਂ ਨੇ ਐਂਬੂਲੈਂਸ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਦਿੱਤੀਆਂ।

ਕੋਵਿਡ-19 ਦੀ ਜੰਗ 'ਚ ਸਹਿਯੋਗ ਦੇਣ ਲਈ ਅਮਨਦੀਪ ਹਸਪਤਾਲ ਨੇ ਰੈੱਡ ਕਰਾਸ ਨੂੰ ਭੇਂਟ ਕੀਤੀ ਐਂਬੂਲੈਂਸ
ਇਸ ਮੌਕੇ ਹਸਪਤਾਲ ਦੇ ਨੁਮਾਇੰਦਿਆਂ ਨੇ ਕਿਹਾ ਜਿਵੇਂ ਕੋਰੋਨਾ ਕਾਰਨ ਇਹ ਹਲਾਤ ਬਣਦੇ ਜਾ ਰਹੇ , ਇਨ੍ਹਾਂ ਹਲਾਤ ਨੂੰ ਮੁੱਖ ਰੱਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਅੱਗੇ ਹੋਰ ਵੀ ਹਾਲਤ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਹਸਪਤਾਲ ਆਪਣਾ ਹਰ ਸੰਭਵ ਯੋਗਦਾਨ ਪਾਵੇਗਾ।ਹਸਪਤਾਲ ਦੇ ਇਸ ਉਪਰਾਲੇ ਬਾਰੇ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਔਖੀ ਘੜ੍ਹੀ ਵਿੱਚ ਹਸਪਤਾਲ ਵੱਲੋਂ ਕੀਤਾ ਇਹ ਉਪਰਾਲਾ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕੋਰੋਨਾ ਦਾ ਫਲਾਅ ਦਿਨੋਂ ਦਿਨ ਵੱਧ ਰਿਹਾ , ਉਸ ਤੋਂ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਹੋਰ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਅਮਨਦੀਪ ਹਸਪਤਾਲ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ।

ABOUT THE AUTHOR

...view details