ਪੰਜਾਬ

punjab

ETV Bharat / city

ਪੁਲਿਸ 'ਤੇ ਲੱਗੇ ਇਲਜ਼ਾਮ, ਏਡਜ਼ ਦਾ ਹਵਾਲਾ ਦੇ ਛੱਡਿਆ ਮੁੱਖ ਆਰੋਪੀ - ਪੁਲਿਸ ਨੂੰ ਸੂਚਨਾ

ਬੀਤੇ ਦਿਨੀਂ ਅੰਮ੍ਰਿਤਸਰ ਦੇ ਪੌਸ਼ ਇਲਾਕੇ 'ਚ ਚੱਲਦੇ ਰੈਸਟੋਰੈਂਟ ਦੇ ਮਾਲਕ ਅਤੇ ਨੌਕਰ ਨਾਲ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਮਾਲਕ ਦਾ ਕਹਿਣਾ ਕਿ ਰਾਤ ਦੇ 12 ਵਜੇ ਕੁਝ ਵਿਅਕਤੀ ਖਾਣਾ ਖਾਣ ਲਈ ਆਏ, ਪਰ ਜਦੋਂ ਨੌਕਰ ਵਲੋਂ ਰੈਸਟੋਰੈਂਟ ਬੰਦ ਕਰਨ ਦੀ ਗੱਲ ਆਖੀ ਤਾਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਬਚਾਅ ਕਰਨ ਗਏ ਉਸ ਨਾਲ ਵੀ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਗਈ।

ਤਸਵੀਰ
ਤਸਵੀਰ

By

Published : Mar 21, 2021, 12:47 PM IST

ਅੰਮ੍ਰਿਤਸਰ:ਬੀਤੇ ਦਿਨੀਂ ਅੰਮ੍ਰਿਤਸਰ ਦੇ ਪੌਸ਼ ਇਲਾਕੇ 'ਚ ਚੱਲਦੇ ਰੈਸਟੋਰੈਂਟ ਦੇ ਮਾਲਕ ਅਤੇ ਨੌਕਰ ਨਾਲ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਮਾਲਕ ਦਾ ਕਹਿਣਾ ਕਿ ਰਾਤ ਦੇ 12 ਵਜੇ ਕੁਝ ਵਿਅਕਤੀ ਖਾਣਾ ਖਾਣ ਲਈ ਆਏ, ਪਰ ਜਦੋਂ ਨੌਕਰ ਵਲੋਂ ਰੈਸਟੋਰੈਂਟ ਬੰਦ ਕਰਨ ਦੀ ਗੱਲ ਆਖੀ ਤਾਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਬਚਾਅ ਕਰਨ ਗਏ ਉਸ ਨਾਲ ਵੀ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਗਈ। ਇਸ ਘਟਨਾ ਸਬੰਧੀ ਰੈਸਟੋਰੈਂਟ ਮਾਲਕ ਵਲੋਂ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਗਈ ਸੀ ਤੇ ਨਾਲ ਹੀ ਪੁਲਿਸ ਨੂੰ ਸੂਚਨਾ ਦੇਕੇ ਆਰੋਪੀਆਂ ਨੂੰ ਗ੍ਰਿਫ਼ਤਾਰ ਵੀ ਕਰਵਾਇਆ ਸੀ। ਇਸ ਦੇ ਨਾਲ ਹੀ ਹੋਟਲ ਮਾਲਕ ਦਾ ਆਰੋਪ ਹੈ ਕਿ ਪੁਲਿਸ ਵਲੋਂ ਕੁੱਟਮਾਰ ਦੇ ਮੁੱਖ ਦੋਸ਼ੀ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਆਰੋਪੀ ਏਡਜ਼ ਤੋਂ ਪੀੜਤ ਹੈ।

ਪੁਲਿਸ 'ਤੇ ਲੱਗੇ ਇਲਜ਼ਾਮ, ਏਡਜ਼ ਦਾ ਹਵਾਲਾ ਦੇ ਛੱਡਿਆ ਮੁੱਖ ਆਰੋਪੀ

ਉਧਰ ਇਸ ਸਬੰਧੀ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਗੋਲਮੋਲ ਜਵਾਬ ਦਿੰਦੇ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਕਿ ਅਜਿਹੀ ਕੋਈ ਗੱਲ ਨਹੀਂ ਸੀ। ਉਸ ਮਾਮਲੇ 'ਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਤੇ ਜਿਸ ਨੂੰ ਛੱਡ ਗਿਆ ਹੈ ਉਸ ਨੂੰ ਸ਼ੱਕ ਦੇ ਅਧਾਰ 'ਤੇ ਪੁੱਛਗਿਛ ਲਈ ਲੈਕੇ ਆਉਂਦਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਵਲੋਂ ਰੇਸਟੋਰੈਂਟ ਮਾਲਕ ਦੇ ਉਸ ਬਿਆਨਾਂ ਨੂੰ ਖਾਰਜ ਕੀਤਾ ਹੈ, ਜਿਸ 'ਚ ਉਸ ਦਾ ਕਹਿਣਾ ਸੀ ਏਡਜ਼ ਦੀ ਰਿਪੋਰਟ ਦਿਖਾਉਣ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਇਸ ਮਾਮਲੇ 'ਚ ਜਲਦ ਹੀ ਸਾਰੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਕਿਸਾਨ ਮਹਾਂ ਸੰਮੇਲਨ 'ਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੇ ਅਰਵਿੰਦ ਕੇਜਰੀਵਾਲ

ABOUT THE AUTHOR

...view details