ਅੰਮ੍ਰਿਤਸਰ:ਅੰਮ੍ਰਿਤਸਰ ਪੂਰਬੀ ਹਲਕਾ (hot seat amritsar east) ਦੇ ਲੋਕਾਂ ਨੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਜਿੱਤ ਲਈ ਸਰਵ ਧਰਮ ਪ੍ਰਾਰਥਨਾ ਸਭਾ ਕਰਵਾਈ (all religion prayer held for majithia's success)। ਲੋਕਾਂ ਨੇ ਕਿਹਾ ਕਿ ਉਨ੍ਹਾਂ ਨਵਜੋਤ ਸਿੱਧੂ ਲਈ ਦਰਵਾਜੇ ਬੰਦ ਕਰਕੇ ਸਿੱਧੂ ਗੋ ਬੈਕ ਦੇ ਨਾਅਰੇ (sidhu go back slogans raised) ਵੀ ਲਗਾ ਕੇ ਸਾਫ ਜਵਾਬ ਦੇ ਦਿੱਤਾ ਸੀ (ELECTIONS 2022)। ਇਹ ਜਵਾਬ ਮੁਸਲਿਮ ਗੰਜ ਇਲਾਕੇ ਤੋਂ ਦਿੱਤਾ ਗਿਆ ਸੀ ਤੇ ਅੱਜ ਉਸੇ ਮੁਸਲਿਮ ਗੰਜ ਦੇ ਲੋਕਾਂ ਵਲੋਂ ਮਜੀਠਿਆ ਦੀ ਜਿੱਤ ਲੱਈ ਅਰਦਾਸ ਕੀਤੀ ਗਈ।
ਅੰਮ੍ਰਿਤਸਰ ਹਲਕਾ ਪੁਰਬੀ ਦੀ ਹੌਟ ਸੀਟ ਜਿਥੇ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਧੁਰੰਧਰ ਨੇਤਾ ਮੈਦਾਨ ਵਿਚ ਡਟੇ ਹਨ ਅਤੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਸ ਵਾਰ ਹਲਕਾ ਪੁਰਬੀ ਵਿਚ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਦੇ ਨਾਮ ਜਿੱਤ ਦਾ ਫਤਵਾ ਦੇ ਦਿਤਾ ਹੈ। ਜਿਸ ਦੇ ਚਲਦੇ ਅੱਜ ਅੰਮ੍ਰਿਤਸਰ ਦੇ ਉਸੇ ਮੁਸਲਿਮ ਗੰਜ ਦੇ ਲੋਕਾਂ ਨੇ ਅਰਦਾਸ ਕਰਵਾਈ।
ਇਨ੍ਹਾਂ ਲੋਕਾਂ ਵਲੋਂ, ਜਿਨ੍ਹਾਂ ਨੇ ਸਿੱਧੂ ਦੇ ਆਉਣ ’ਤੇ ਦਰਵਾਜੇ ਬੰਦ ਕੀਤੇ ਸਨ ਅਤੇ ਸਿੱਧੂ ਗੋ ਬੈਕ ਦੇ ਨਾਅਰੇ ਲਗਾਏ ਸਨ, ਨੇ ਅੱਜ ਉਸੇ ਜਗ੍ਹਾ ਉਪਰ ਬਿਕਰਮ ਸਿੰਘ ਮਜੀਠੀਆ ਦੀ ਜਿੱਤ ਲਈ ਸਰਵ ਧਰਮ ਪ੍ਰਾਥਨਾ ਦਾ ਪ੍ਰੋਗਰਾਮ ਕਰਵਾ ਕੇ ਹਿੰਦੂ, ਸਿਖ, ਮੁਸਲਿਮ ਤੇ ਇਸਾਈ ਫਿਰਕੇ ਦੇ ਲੋਕਾਂ ਵਲੋਂ ਇੱਕ ਮੰਚ ’ਤੇ ਅਰਦਾਸ ਕਰਦਿਆਂ ਪ੍ਰਾਰਥਨਾ ਕੀਤੀ ਗਈ।