ਅੰਮ੍ਰਿਤਸਰ: ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਸਰਕਾਰ ਨੂੰ ਖੂਨ ਨਾਲ ਚਿੱਠੀ ਲਿਖੀ ਗਈ। ਇਸ ਮੌਕੇ ਉਹਨਾਂ ਨੇ ਚਿੱਠੀ ਵਿੱਚ ਸਰਕਾਰ ਨੂੰ ਮੰਗਾਂ ਵੱਲ ਜਲਦ ਤੋਂ ਜਲਦ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜੋ: ਹੁਸ਼ਿਆਰਪੁਰ: ਸਿਵਲ ਹਸਪਤਾਲ ਵਿਖੇ ਸਿਹਤ ਕਾਮਿਆਂ ਦਾ ਧਰਨਾ ਪ੍ਰਦਰਸ਼ਨ
ਇਸ ਸਬੰਧੀ ਗੱਲਬਾਤ ਕਰਦਿਆਂ ਪਰਮਜੀਤ ਕੌਰ ਯੂਨੀਅਨ ਆਗੂ ਅਤੇ ਸਤੀਸ਼ ਕੌਰ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕੀ ਜਿਸ ਨੇ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀ ਤੋਂ ਸਕੂਲਾਂ ਵਿੱਚ ਭੇਜੇ ਹਨ ਉਹਨਾਂ ਵਾਪਿਸ ਕੀਤਾ ਜਾਵੇ ਤੇ ਜਲਦ ਜਲਦ ਭੱਤੇ ਵੀ ਜਾਰੀ ਕੀਤੇ ਜਾਣ।
ਆਲ ਪੰਜਾਬ ਆਂਗਣਵਾੜੀ ਯੂਨੀਅਨ ਨੇ ਸਰਕਾਰ ਨੂੰ ਖੂਨ ਨਾਲ ਲਿਖੀ ਚਿੱਠੀ ਦੱਸ ਦਈਏ ਕਿ ਆਂਗਣਵਾੜੀ ਵਰਕਰਾਂ ਵੱਲੋਂ ਹਰਿਆਣਾ ਵਾਂਗ ਸਕੇਲ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਚੱਲ ਰਹੀ ਭੁੱਖ ਹੜਤਾਲ ’ਚ ਗਾਇਕ ਹਰਭਜਨ ਮਾਨ ਨੇ ਕੀਤੀ ਸ਼ਿਰਕਤ