ਅੰਮ੍ਰਿਤਸਰ:ਪੰਜਾਬ ਵਿਚ ਅਖਿਲ ਭਾਰਤੀ ਹਿੰਦੂ ਮਹਾ ਸਭਾ (Akhil Bharti Hindu Maha Sabha) ਪੰਜਾਬ ਦੇ ਪ੍ਰਧਾਨ ਗਗਨ ਭਾਟੀਆ ਨੇ ਕਿਹਾ ਕਿ ਭਾਜਪਾ ਸਿਰਫ ਹਿੰਦੂਆਂ ਦੀਆਂ ਵੋਟਾਂ ਲੈ ਕੇ ਹਿੰਦੂਆਂ ਨੂੰ ਗੁੰਮਰਾਹ ਕਰਨ ਉਤੇ ਲੱਗੀ ਹੋਈ ਅਤੇ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਿਤ ਕਰਨ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਖਿਲ ਭਾਰਤੀ ਹਿੰਦੂ ਮਹਾ ਸਭਾ 117 ਸੀਟਾਂ ਤੇ ਚੋਣ ਲੜੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (Bharatiya Janata Party) ਦਾ ਡਟ ਕੇ ਵਿਰੋਧ ਵੀ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਮੰਦਿਰਾਂ ਦੇ ਵਿਚ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ ਉਸ ਨੂੰ ਸਰਕਾਰ ਦੂਜੇ ਧਰਮਾਂ ਲਈ ਇਸਤੇਮਾਲ ਕਰਦੀ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਮੰਦਿਰਾਂ ਵਿਚ ਚੜ੍ਹੇ ਚੜ੍ਹਾਵੇ ਨੂੰ ਸਿਰਫ ਹਿੰਦੂਆਂ ਉਤੇ ਹੀ ਇਸਤੇਮਾਲ ਕੀਤਾ ਜਾਵੇ।