ਅੰਮ੍ਰਿਤਸਰ: ਅਕਾਲੀ ਆਗੂ ਅਨਵਰ ਮਸੀਹ ਸ਼ੁੱਕਰਵਾਰ ਨੂੰ ਐੱਸਟੀਐੱਫ ਦੇ ਅੱਗੇ ਪੇਸ਼ ਹੋਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਐੱਸਟੀਐੱਫ ਵੱਲੋਂ ਅਨਵਰ ਮਸੀਹ ਤੋਂ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ 'ਚ ਅਨਵਰ ਮਸੀਹ ਦੀ ਸੁਲਤਾਨਵਿੰਡ ਦੇ ਆਕਾਸ਼ ਵਿਹਾਰ 'ਚ ਸਥਿਤ ਕੋਠੀ ਤੋਂ 194 ਕਿਲੋ ਹੈਰੋਇਨ ਬਰਾਮਦ ਕੀਤੀ ਸੀ।
ਅਨਵਰ ਮਸੀਹ STF ਅੱਗੇ ਹੋਏ ਪੇਸ਼, ਖ਼ੁਦਕੁਸ਼ੀ ਕਰਨ ਦੀ ਦਿੱਤੀ ਧਮਕੀ - amritsar news in punjabi
194 ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ 'ਚ ਅਕਾਲੀ ਆਗੂ ਅਨਵਰ ਮਸੀਹ ਸ਼ੁੱਕਰਵਾਰ ਨੂੰ ਐੱਸਟੀਐੱਫ ਦੇ ਅੱਗੇ ਪੇਸ਼ ਹੋਏ ਹਨ।
ਅਨਵਰ ਮਸੀਹ STF ਅੱਗੇ ਹੋਏ ਪੇਸ਼
ਕੋਠੀ ਤੋਂ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਅਨਵਰ ਮਸੀਹ ਨੇ ਕਿਹਾ ਸੀ ਕਿ ਉਨ੍ਹਾਂ ਦੀ ਇਹ ਕੋਠੀ ਕਿਰਾਏ 'ਤੇ ਦਿੱਤੀ ਹੋਈ ਸੀ। ਇਸ ਤੋਂ ਇਲਾਵਾ ਅਨਵਰ ਮਸੀਹ ਨੇ ਕਿਹਾ, "ਜੇ ਮੇਰੀ ਸੁਣਵਾਈ ਨਹੀਂ ਹੋਈ ਜੇ ਪੁਲਿਸ ਵੱਲੋਂ ਮੇਰੇ ਨਾਲ ਜ਼ਿਆਦਤੀ ਕੀਤੀ ਗਈ ਤਾਂ ਮੈਂ ਆਤਮਹੱਤਿਆ ਕਰ ਲਵਾਂਗਾ।" ਪੁਲਿਸ ਨੇ 194 ਕਿਲੋ ਹੈਰੋਇਨ ਅਤੇ ਸਿੰਥੈਟਿਕ ਡਰੱਗਜ਼ ਸਮੇਤ ਇੱਕ ਅਫਗਾਨ ਨਾਗਰਿਕ ਤੇ ਇੱਕ ਔਰਤ ਸਣੇ 6 ਤਸਕਰਾਂ ਨੂੰ ਕਾਬੂ ਕੀਤਾ ਸੀ।
Last Updated : Feb 7, 2020, 2:48 PM IST