ਅੰਮ੍ਰਿਤਸਰ: ਖੇਤੀ ਕਾਨੂੰਨਾਂ (Agricultural Laws) ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ, ਪਰ ਕੇਂਦਰ ਸਰਕਾਰ ਆਪਣੀ ਅੜੀ ’ਤੇ ਬਰਕਰਾਰ ਹੈ। ਉਥੇ ਹੀ ਕੇਂਦਰੀ ਮੰਤਰੀ ਤੋਮਰ ਦਾ ਬਿਆਨ ਆਇਆ ਹੈ ਕਿ ਖੇਤੀ ਕਾਨੂੰਨਾਂ (Agricultural Laws) ਨੂੰ ਰੱਦ ਕਰਨ ਤੋਂ ਇਲਾਵਾ ਕਿਸੇ ਹੋਰ ਹੱਲ ਲਈ ਗੱਲਬਾਤ ਕਰ ਸਕਦੇ ਹਨ ਸਰਕਾਰ ਉਸ ਲਈ ਹਮੇਸ਼ਾਂ ਹੀ ਤਿਆਰ ਹੈ। ਉਥੇ ਹੀ ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਵੱਲੋਂ ਪਹਿਲੇ ਦਿਨ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ (Agricultural Law) ਰੱਦ ਨਹੀਂ ਹੋਣਗੇ, ਇਨ੍ਹਾਂ ਵਿੱਚ ਸੋਧਾਂ ਕਰਵਾ ਲਓ ਤੇ ਹੁਣ ਸਾਫ ਹੋ ਗਿਆ ਹੈ ਕਿ ਜੇ ਗੱਲਬਾਤ ਹੋਵੇਗੀ, ਤਾਂ ਸੋਧਾਂ ’ਤੇ ਹੋਵੇਗੀ।
ਇਹ ਵੀ ਪੜੋ: Flying SIkh: ਮਿਲਖਾ ਸਿੰਘ ਦੀਆ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਜਲ ਪ੍ਰਵਾਹ