ਪੰਜਾਬ

punjab

ETV Bharat / city

Agricultural law: ਬੀਜੇਪੀ ਆਗੂ ਅਨਿਲ ਜੋਸ਼ੀ ਨੇ ਆਪਣਿਆਂ ਨੂੰ ਸੁਣਾਈਆਂ ਖਰੀਆਂ-ਖਰੀਆਂ

ਬੀਜੇਪੀ ਦੇ ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਦਕਿ ਉਹ ਕੇਂਦਰ ਦੀ ਹਾਂ ’ਚ ਹਾਂ ਮਿਲਾ ਰਹੇ ਹਨ। ਉਹਨਾਂ ਕਿਹਾ ਕਿ ਖੇਤੀ ਕਾਨੂੰਨ (Agricultural law) ਖ਼ਿਲਾਫ਼ ਸੰਘਰਸ਼ ਕਰਦੇ ਹੋਏ 500 ਦੇ ਕਰੀਬ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ, ਪਰ ਕੇਂਦਰ ਸਰਕਾਰ ਨੂੰ ਇਸ ਦਾ ਕੋਈ ਫਰਕ ਨਹੀਂ ਪੈ ਰਿਹਾ ਹੈ।

Agricultural law: ਭਾਜਪਾ ਨੇ ਕਿਸਾਨਾਂ ਦਾ ਨਹੀਂ ਸਮਝਿਆ ਦਰਦ: ਬੀਜੇਪੀ ਆਗੂ
Agricultural law: ਭਾਜਪਾ ਨੇ ਕਿਸਾਨਾਂ ਦਾ ਨਹੀਂ ਸਮਝਿਆ ਦਰਦ: ਬੀਜੇਪੀ ਆਗੂ

By

Published : Jun 6, 2021, 7:17 PM IST

Updated : Jun 8, 2021, 6:30 PM IST

ਅੰਮ੍ਰਿਤਸਰ: ਬੀਜੇਪੀ ਦੇ ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਅੱਜਕਲ੍ਹ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਬਗਾਵਤੀ ਸੁਰ ਅਖਤਿਆਰ ਕੀਤੇ ਹੋਏ ਹਨ ਜਿਸਦੇ ਚਲਦੇ ਉਹਨਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਹਨਾਂ ਬੀਜੇਪੀ ਦੇ ਸੂਬਾ ਪ੍ਰਧਾਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਨੂੰ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਦਕਿ ਉਹ ਕੇਂਦਰ ਦੀ ਹਾਂ ’ਚ ਹਾਂ ਮਿਲ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਭਾਜਪਾ ਆਗੂ ਕਿਸਾਨਾਂ ਤੋਂ ਡਰਦੇ ਘਰੋਂ ਬਾਹਰ ਨਹੀਂ ਨਿਕਲ ਰਹੇ।

Agricultural law: ਭਾਜਪਾ ਨੇ ਕਿਸਾਨਾਂ ਦਾ ਨਹੀਂ ਸਮਝਿਆ ਦਰਦ: ਬੀਜੇਪੀ ਆਗੂ

ਇਹ ਵੀ ਪੜੋ: ਮਹਿਲਾਵਾਂ ਨੇ ਟਾਵਰ ਲਗਾਉਣ ਦਾ ਕੀਤਾ ਵਿਰੋਧ

ਉਹਨਾਂ ਕਿਹਾ ਕਿ ਮੈਂ ਕਈ ਵਾਰ ਭਾਜਪਾ ਆਗੂਆਂ ਨੂੰ ਕਿਸਾਨੀ ਮਸਲੇ ਨੂੰ ਸਮਝਣ ਦੀ ਅਪੀਲ ਕੀਤੀ ਸੀ, ਪਰ ਕਿਸੇ ਨੇ ਵੀ ਉਹਨਾਂ ਦੀ ਅਪੀਲ ’ਤੇ ਗੌਰ ਨਹੀਂ ਕੀਤਾ। ਉਹਨਾਂ ਕਿਹਾ ਕਿ ਖੇਤੀ ਕਾਨੂੰਨ (Agricultural law) ਖ਼ਿਲਾਫ਼ ਸੰਘਰਸ਼ ਕਰਦੇ ਹੋਏ 500 ਦੇ ਕਰੀਬ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ , ਪਰ ਕੇਂਦਰ ਸਰਕਾਰ ਨੂੰ ਇਸ ਦਾ ਕੋਈ ਫਰਕ ਨਹੀਂ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਨੂੰ ਜਲਦ ਤੋਂ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।

ਇਹ ਵੀ ਪੜੋ: ਕਿਸਾਨ ਨੇ ਬੀਜੇਪੀ ਦਫ਼ਤਰ ਦੇ ਬਾਹਰ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ

Last Updated : Jun 8, 2021, 6:30 PM IST

ABOUT THE AUTHOR

...view details