ਪੰਜਾਬ

punjab

ETV Bharat / city

ਨੈਸ਼ਨਲ ਹਾਈਵੇ 'ਤੇ ਭਿਆਨਕ ਹਾਦਸਾ, ਤਿੰਨ ਗੰਭੀਰ ਜ਼ਖ਼ਮੀ - ਭਿਆਨਕ ਹਾਦਸਾ

ਅੰਮ੍ਰਿਤਸਰ ਦੇ ਬਿਆਸ (Beas) ਨੇੜੇ ਪੈਂਦੇ ਪਿੰਡ ਗੁਰੂ ਨਾਨਕਪੁਰਾ (Guru Nanakpura) ਦੇ ਸਾਹਮਣੇ ਬਣੇ ਫਲਾਈਓਵਰ ਉਤੇ ਕਾਰ, ਬੁਲੇਟ ਅਤੇ ਐਕਟਿਵਾ ਵਿਚਕਾਰ ਭਿਆਨਕ ਟੱਕਰ ਹੋ ਗਈ।ਹਾਦਸੇ ਵਿਚ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਨੈਸ਼ਨਲ ਹਾਈਵੇ 'ਤੇ ਭਿਆਨਕ ਹਾਦਸਾ, ਤਿੰਨ ਗੰਭੀਰ ਜ਼ਖ਼ਮੀ
ਨੈਸ਼ਨਲ ਹਾਈਵੇ 'ਤੇ ਭਿਆਨਕ ਹਾਦਸਾ, ਤਿੰਨ ਗੰਭੀਰ ਜ਼ਖ਼ਮੀ

By

Published : Nov 15, 2021, 8:19 AM IST

ਅੰਮ੍ਰਿਤਸਰ:ਅੰਮ੍ਰਿਤਸਰ-ਦਿੱਲੀ ਮੁੱਖ ਮਾਰਗ (Delhi Amritsar National Highway) ਉਤੇ ਬਿਆਸ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਾਪਰ ਗਿਆ। ਜਿਸ ਵਿਚ ਬੁਲੇਟ ਮੋਟਰਸਾਈਕਲ, ਕਾਰ ਅਤੇ ਐਕਟਿਵਾ ਵਿਚਕਾਰ ਟੱਕਰ ਹੋ ਗਈ। ਹਾਦਸ ਵਿਚੋਂ ਵਾਹਨ ਚਕਨਾਚੂਰ ਹੋ ਗਏ।ਇਸ ਹਾਦਸੇ ਵਿਚ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।ਪੁਲਿਸ ਵੱਲੋਂ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਨੈਸ਼ਨਲ ਹਾਈਵੇ 'ਤੇ ਭਿਆਨਕ ਹਾਦਸਾ, ਤਿੰਨ ਗੰਭੀਰ ਜ਼ਖ਼ਮੀ

ਪੁਲਿਸ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਸ਼ੇਰ ਸ਼ਾਹ ਸੂਰੀ ਮਾਰਗ ਉਤੇ ਬਿਆਸ ਨੇੜੇ ਪੈਂਦੇ ਪਿੰਡ ਗੁਰੂ ਨਾਨਕਪੁਰਾ ਸਾਹਮਣੇ ਬਣੇ ਫਲਾਈਓਵਰ ਉਤੇ ਇੱਕ ਕਾਰ (car) ਜੋ ਕਿ ਜਲੰਧਰ ਤਰਫੋਂ ਆ ਰਹੀ ਸੀ ਅਤੇ ਬੁਲੇਟ (Bullets) ਸਵਾਰ ਅਤੇ ਇੱਕ ਐਕਟਿਵਾ (Activa) ਜੋ ਕਿ ਗਲਤ ਸਾਈਡ ਤੋਂ ਆ ਰਹੇ ਸੀ।ਇਸ ਦੌਰਾਨ ਦਰਮਿਆਨ ਭਿਆਨਕ ਹਾਦਸਾ ਵਾਪਰਿਆ ਹੈ।

ਨੈਸ਼ਨਲ ਹਾਈਵੇ 'ਤੇ ਭਿਆਨਕ ਹਾਦਸਾ, ਤਿੰਨ ਗੰਭੀਰ ਜ਼ਖ਼ਮੀ

ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਸਥਿਤੀ ਨਾਜ਼ੁਕ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਜ਼ਖ਼ਮੀ ਵਿਅਕਤੀ ਜ਼ੇਰੇ ਇਲਾਜ ਚੱਲ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ।

ਇਹ ਵੀ ਪੜੋ:ਜ਼ਮੀਨ ਦੇ ਟੁਕੜੇ ਕਾਰਨ ਇੱਕ ਦੂਜੇ ਨੂੰ ਮਾਰਨ 'ਤੇ ਉਤਰੇ ਸਕੇ ਭਰਾ

ABOUT THE AUTHOR

...view details