ਪੰਜਾਬ

punjab

ETV Bharat / city

ਪੰਜਾਬ ਵਿੱਚ 2022 'ਚ ਬਣੇਗੀ 'ਆਪ' ਦੀ ਸਰਕਾਰ: ਸੰਜੇ ਸਿੰਘ - ਬਿਕਰਮ ਸਿੰਘ ਮਜੀਠੀਆ

'ਆਪ' ਆਗੂ ਸੰਜੇ ਸਿੰਘ (Sanjay Singh) ਅੰਮ੍ਰਿਤਸਰ ਪਹੁੰਚੇ ਬੰਗਾਲ ਵਿੱਚ ਭਾਜਪਾ ਨੂੰ ਹਰਾ ਕੇ ਲੋਕਾਂ ਇੱਕ ਸੰਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣੇਗੀ।

ਪੰਜਾਬ ਵਿੱਚ 2022 'ਚ ਬਣੇਗੀ 'ਆਪ' ਦੀ ਸਰਕਾਰ: ਸੰਜੇ ਸਿੰਘ
ਪੰਜਾਬ ਵਿੱਚ 2022 'ਚ ਬਣੇਗੀ 'ਆਪ' ਦੀ ਸਰਕਾਰ: ਸੰਜੇ ਸਿੰਘਪੰਜਾਬ ਵਿੱਚ 2022 'ਚ ਬਣੇਗੀ 'ਆਪ' ਦੀ ਸਰਕਾਰ: ਸੰਜੇ ਸਿੰਘ

By

Published : Sep 8, 2021, 9:02 PM IST

ਅੰਮ੍ਰਿਤਸਰ:ਪੰਜਾਬ ਵਿੱਚ ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections) ਦਾ ਚੋਣ ਦੰਗਲ ਸਿਖਰਾਂ 'ਤੇ ਹੈ। ਉੱਥੇ ਹੀ ਇਸ ਚੋਣ ਮੈਦਾਨ ਨੂੰ ਜਿੱਤਣ ਦੇ ਤਰੀਕੇ ਹਰ ਪਾਰਟੀ ਅਪਣਾ ਰਹੀ ਹੈ। ਬੁੱਧਵਾਰ ਨੂੰ ਸੰਜੇ ਸਿੰਘ ਮਜੀਠੀਆ,ਦੇ ਮਾਣਹਾਨੀ ਦੇ ਮਾਮਲੇ ਵਿੱਚ, ਉਹ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ੀ 'ਤੇ ਪਹੁੰਚੇ ਸਨ। ਜਿਸ ਤੋਂ ਬਾਅਦ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ।

ਪੰਜਾਬ ਵਿੱਚ 2022 'ਚ ਬਣੇਗੀ 'ਆਪ' ਦੀ ਸਰਕਾਰ: ਸੰਜੇ ਸਿੰਘ

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਸੱਚ ਦੀ ਲੜਾਈ ਹੈ ਅਤੇ ਉਹ ਨਿਸ਼ਚਤ ਰੂਪ ਤੋਂ ਜਿੱਤਣਗੇ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਿਸਾਨ ਵਿਰੋਧੀ ਸਰਕਾਰ ਹੈ। ਲੋਕਾਂ ਨੇ ਬੰਗਾਲ ਵਿੱਚ ਭਾਜਪਾ ਨੂੰ ਹਰਾ ਕੇ ਇੱਕ ਸੰਦੇਸ਼ ਦਿੱਤਾ ਹੈ। ਉਹ ਕਹਿੰਦੇ ਹਨ ਕਿ ਕਿਸਾਨ 9 ਮਹੀਨਿਆਂ ਤੋਂ ਸੜਕਾਂ ਤੇ ਬੈਠੇ ਹਨ ਅਤੇ ਸਰਕਾਰ ਨੇ ਕਿਸਾਨਾਂ ਨੂੰ ਵੱਖਰੇ ਨਾਂ ਦਿੱਤੇ ਹਨ। ਇਹ ਕੇਂਦਰ ਦੀ ਸਰਕਾਰ ਹਿਟਲਰ ਸਰਕਾਰ ਹੈ। ਇਸ ਤੋਂ ਇਲਾਵਾਂ 'ਆਪ' ਨੇ ਸੰਸਦ ਵਿੱਚ ਖੇਤੀਬਾੜੀ ਬਿੱਲ (Agriculture law ) ਦਾ ਵਿਰੋਧ ਕੀਤਾ 'ਤੇ ਮਾਈਕ ਤੋੜ ਕੇ ਰੋਸ ਪ੍ਰਗਟ ਕੀਤਾ ਸੀ, ਸੰਜੇ ਸਿੰਘ, ਜੋ ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ 'ਤੇ ਚੋਣਾਂ ਲੜ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਚੰਗੇ ਬਹੁਮਤ ਨਾਲ ਸਰਕਾਰ 'ਆਪ' ਦੀ ਸਰਕਾਰ ਬਣੇਗੀ।
ਉੱਤਰ ਪ੍ਰਦੇਸ਼ ਵਿੱਚ 'ਆਪ' 403 ਸੀਟਾਂ 'ਤੇ ਲੜ ਰਹੀ ਚੋਣ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਉੱਤਰ ਪ੍ਰਦੇਸ਼ ਵਿੱਚ 403 ਸੀਟਾਂ 'ਤੇ ਚੋਣ ਲੜ ਰਹੀ ਹੈ। ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ। ਸੰਜੇ ਸਿੰਘ (Sanjay Singh) ਨੇ ਕਿਹਾ ਕਿ ਯੂਪੀ ਵੀ ਇੱਕ ਚੰਗੇ ਬਦਲਾਅ ਦੇ ਰਾਹ' ਤੇ ਹੈ। ਕੇਂਦਰ ਸਰਕਾਰ (Central Government) ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਅਤੇ ਲੋਕ ਹੁਣ ਸਮਝ ਗਏ ਹਨ ਅਤੇ ਇਸ ਵਾਰ ਲੋਕ ਉਨ੍ਹਾਂ ਨੂੰ ਜਵਾਬ ਦੇਣਗੇ।

71 ਵਾਰ ਸੁਣਵਾਈ ਦੌਰਾਨ 4 ਵਾਰ ਪੇਸ਼ ਹੋਏ ਸੰਜੇ ਸਿੰਘ

ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਵਕੀਲ ਦਮਨਵੀਰ ਸਿੰਘ ਸੋਬਤੀ ਅਨੁਸਾਰ 71 ਸੁਣਵਾਈਆਂ ਹੋਣ ਦੇ ਬਾਵਜੂਦ 4 ਵਾਰ ਹੀ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਏ ਸਨ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਵਿਧਾਇਕਾਂ ਅਤੇ ਸਾਂਸਦਾਂ ਸੰਬੰਧੀ ਕੇਸਾਂ ਨੂੰ ਲੈ ਕੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਹੈ ਕਿ ਅਦਾਲਤ ਵੱਲੋਂ ਮਾਮਲੇ 'ਚ ਪੇਸ਼ ਹੋਣ ਲਈ ਕਹਿਣ ਦੇ ਬਾਵਜੂਦ ਹੋ ਅਦਾਲਤ ਸਾਹਮਣੇ ਸੰਜੇ ਸਿੰਘ ਪੇਸ਼ ਨਹੀਂ ਹੋਏ ਸਨ। ਜ਼ਿਲ੍ਹਾ ਅਦਾਲਤ ਵੱਲੋਂ ਸਖ਼ਤ ਕਦਮ ਲੈਂਦਿਆਂ ਸੰਜੇ ਸਿੰਘ ਨੂੰ ਵਾਰੰਟ ਜਾਰੀ ਕੀਤਾ ਸੀ।

ਕੀ ਸੀ ਮਾਮਲਾ

ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਗਾ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਿਤ ਕਰਦਿਆਂ ਸੰਜੇ ਸਿੰਘ ਨੇ ਬਿਕਰਮ ਸਿੰਘ ਮਜੀਠੀਆ 'ਤੇ ਕਥਿਤ ਨਸ਼ੇ ਦੇ ਮਾਮਲੇ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਮਜੀਠੀਆ ਨੇ ਉਨ੍ਹਾਂ 'ਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਇਹ ਮਾਣਹਾਨੀ ਦਾ ਕੇਸ ਕੀਤਾ ਸੀ।

ਇਹ ਵੀ ਪੜ੍ਹੋ:-ਕਣਕ ਸਣੇ ਹਾੜੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ 'ਚ ਵਾਧਾ

ABOUT THE AUTHOR

...view details