ਅੰਮ੍ਰਿਤਸਰ:ਲਗਾਤਾਰ ਹੀ ਆਪ ਪਾਰਟੀ ਦੇ ਸਾਬਕਾ ਪ੍ਰਧਾਨ ਸੁਰੇਸ਼ ਮਹਾਜਨ ਨਗਰ ਸੁਧਾਰ ਟਰੱਸਟ ਦੀ ਖਾਮੀਆਂ ਕੱਢ ਕੇ ਲਿਆਉਣ ਦੇ ਰਹਿੰਦੇ ਹਨ। ਜਿਸਦੇ ਚੱਲਦੇ ਉਹਨਾਂ ਨੇ ਨਗਰ ਸੁਧਾਰ ਟਰੱਸਟ ਦਾ ਇੱਕ ਬਹੁਤ ਵੱਡਾ ਘੋਟਾਲੇ ਸਾਹਮਣੇ ਲਿਆਂਦਾ।
ਜਾਣਕਾਰੀ ਦਿੰਦਿਆ ਦੱਸਿਆ ਕਿ ਬਲਾਕ ਰਣਜੀਤ ਐਵੀਨਿਊ ਵਿੱਚ ਪਲਾਂਟ ਨੰਬਰ 317 ਜੋ ਕਿ ਨਗਰ ਸੁਧਾਰ ਟਰੱਸਟ ਨੇ ਸਾਲ 1992 ਵਿੱਚ ਐੱਲ.ਡੀ.ਪੀ ਕੋਟੇ ਤਹਿਤ ਜਸਵੰਤ ਸਿੰਘ ਸਪੁੱਤਰ ਠਾਕੁਰ ਸਿੰਘ ਵਾਸੀ ਗੁਮਟਾਲਾ ਅੰਮ੍ਰਿਤਸਰ ਦੇ ਨਾਮ 'ਤੇ ਅਲਾਟ ਕੀਤਾ ਗਿਆ ਸੀ। ਇਸ ਤੋਂ ਬਾਅਦ ਪਲਾਂਟ ਮਾਲਕ ਅਤੇ ਨਗਰ ਸੁਧਾਰ ਟਰੱਸਟ ਵਿਚਕਾਰ ਅਦਾਲਤੀ ਕੇਸ ਸ਼ੁਰੂ ਹੋ ਗਿਆ। ਜੋ ਕਿ ਅੱਜ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਪਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਟਰੱਸਟ ਦੇ ਰਿਕਾਰਡ ਨਾਲ ਛੇੜਛਾੜ ਕਰਕੇ ਅਤੇ ਸਾਰੇ ਨਿਯਮ ਕਾਨੂੰਨ ਛਿੱਕੇ 'ਤੇ ਟੰਗ ਕੇ ਇਹ ਪਲਾਂਟ ਆਪਣੇ ਕਿਸੇ ਚਹੇਤੇ ਦੇ ਨਾਮ ਟਰਾਂਸਫ਼ਰ ਕਰ ਦਿੱਤਾ।