ਪੰਜਾਬ

punjab

ETV Bharat / city

ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣ ਤੇ ਆਮ ਆਦਮੀ ਪਾਰਟੀ ਨੇ ਕੱਸੇ ਤੰਜ - AAP candidate satired on PM

ਪੀਐਮ ਮੋਦੀ ਦੀ ਰੈਲੀ ਰੱਦ (PM rally cancelled) ਹੋਣ ਅਤੇ ਉਨ੍ਹਾਂ ਵੱਲੋਂ ਵਾਪਸ ਦਿੱਲੀ ਪਰਤਣ (AAP leader satired on cancellation of PM rally) ਉਪਰੰਤ ਵੱਖ-ਵੱਖ ਸਿਆਸੀ ਆਗੂ ਪ੍ਰਤੀਕ੍ਰਮ ਦੇਣ ਲੱਗ (Leaders start react) ਪਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਤੰਜ ਕਸਿਆ (AAP candidate satired on PM) ਹੈ।

ਰੈਲੀ ਰੱਦ ਹੋਣ ਤੇ ਆਮ ਆਦਮੀ ਪਾਰਟੀ ਨੇ ਕੱਸੇ ਤੰਜ
ਰੈਲੀ ਰੱਦ ਹੋਣ ਤੇ ਆਮ ਆਦਮੀ ਪਾਰਟੀ ਨੇ ਕੱਸੇ ਤੰਜ

By

Published : Jan 5, 2022, 8:12 PM IST

ਅੰਮ੍ਰਿਤਸਰ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਪੰਜਾਬ ਵਿਚ ਇਕ ਜਨਸਭਾ ਕੀਤੀ ਜਾ ਰਹੀ ਸੀ ਲੇਕਿਨ ਖ਼ਰਾਬ ਮੌਸਮ ਕਰਕੇ ਅਤੇ ਪੰਜਾਬ ਵਿੱਚ ਹੋ ਰਹੇ ਵਿਰੋਧ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੈਲੀ ਅੱਧ ਵਿਚ ਛੱਡ ਕੇ ਹੀ ਵਾਪਸ ਜਾਣਾ ਪਿਆ(AAP leader satired on cancellation of PM rally) । ਜਿਸ ਤੋਂ ਬਾਅਦ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਵੀ ਪ੍ਰਧਾਨ ਮੰਤਰੀ ਬਾਰੇ ਵਿਅੰਗ ਕਸੇ ਜਾ ਰਹੇ ਹਨ ਅਤੇ ਇਸੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਸੈਂਟਰਲ ਤੋਂ ਉਮੀਦਵਾਰ ਡਾ ਅਜੇ ਗੁਪਤਾ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ।

ਰੈਲੀ ਰੱਦ ਹੋਣ ਤੇ ਆਮ ਆਦਮੀ ਪਾਰਟੀ ਨੇ ਕੱਸੇ ਤੰਜ

ਹੁਣ ਪੀਐਮ ਮੁੜ ਨਹੀਂ ਆਉਣਗੇ ਪੰਜਾਬ:ਗੁਪਤਾ

ਉੱਥੇ ਹੀ ਅਜੇ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼ਾਇਰੋ ਸ਼ਾਇਰੀ ਅੰਦਾਜ਼ ਵਿੱਚ ਕਿਹਾ ਕਿ ਹੁਣ ਦੇਸ਼ ਦੇ ਪ੍ਰਧਾਨਮੰਤਰੀ ਪੰਜਾਬ ਤੋਂ ਵਾਪਸ ਗਏ ਹਨ ਤੇ ਉਹ ਹੁਣ ਪੰਜਾਬ ਵਿਚ ਨਹੀਂ ਆਉਣਗੇ ਤੇ ਨਾ ਹੀ ਉਨ੍ਹਾਂ ਦੀ ਭਾਜਪਾ ਦੀ ਪੰਜਾਬ ਵਿੱਚ ਆਏਗੀ ਅਤੇ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ 2024 ਵਿੱਚ ਦੇਸ਼ ਦੇ ਪ੍ਰਧਾਨਮੰਤਰੀ ਅਰਵਿੰਦ ਕੇਜਰੀਵਾਲ ਬਣਨਗੇ। ਇਸ ਦੇ ਨਾਲ ਹੀ ਅਜੇ ਗੁਪਤਾ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਪੰਜਾਬ ਦੇ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹ ਇਕਦਮ ਜਾਇਜ਼ ਹੈ ਕਿਉਂਕਿ ਇਕ ਸਾਲ ਤਕ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਤੇ ਬੈਠੇ ਰਹੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਯਾਦ ਕਿਉਂ ਨਾ ਆਈ

ਖਰਾਬ ਮੌਸਮ ਕਾਰਨ ਰੱਦ ਹੋਈ ਰੈਲੀ

ਜ਼ਿਕਰਯੋਗ ਹੈ ਕਿ ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚੇ ਸਨ ਅਤੇ ਬਠਿੰਡਾ ਤੋਂ ਉਨ੍ਹਾਂ ਨੇ ਹਵਾਈ ਉਡਾਣ ਰਾਹੀਂ ਫ਼ਿਰੋਜ਼ਪੁਰ ਜਾਣਾ ਸੀ ਲੇਕਿਨ ਮੌਸਮ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਸੜਕੀ ਮਾਰਗ ਰਾਹੀਂ ਜਦੋਂ ਫ਼ਿਰੋਜ਼ਪੁਰ ਜਾਣ ਲੱਗੇ ਤਾਂ ਰਸਤੇ ਵਿਚ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਰੀਬ 15 ਮਿੰਟ ਸੜਕ ਤੇ ਰੁਕੇ ਰਹਿਣ ਤੋਂ ਬਾਅਦ ਪ੍ਰਧਾਨਮੰਤਰੀ ਵਾਪਸ ਦਿੱਲੀ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ:P.M. ਦੌਰਾ: ਭਾਜਪਾ ਦੇ ਇਲਜ਼ਾਮਾਂ 'ਤੇ ਮੁੱਖ ਮੰਤਰੀ ਚੰਨੀ ਦਾ ਜਵਾਬ

ABOUT THE AUTHOR

...view details