ਪੰਜਾਬ

punjab

ETV Bharat / city

ਗੁਰਦੁਆਰਾ ਸਾਹਿਬ 'ਚ ਮਹਿਲਾ ਵੱਲੋ ਬੇਅਦਬੀ ਦੀ ਕੋਸ਼ਿਸ, ਸੰਗਤਾਂ ਨੇ ਚੁੱਕਿਆ ਵੱਡਾ ਕਦਮ

ਹਲਕਾ ਮਜੀਠਾ ਵਿੱਚ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ Baba Buddha Sahib Gurdwara of Halka Majitha ਗੁਰਦੁਆਰਾ ਸੜਕ ਵਾਲਾ ਵਿੱਚ ਅੱਜ ਸੋਮਵਾਰ ਨੂੰ ਇਕ ਮਹਿਲਾ ਵੱਲੋ A woman tried to commit indecency in Majitha ਬੇਅਦਬੀ ਦੀ ਕੋਸ਼ਿਸ ਕੀਤੀ, ਜਿਸ ਤੋਂ ਬਾਅਦ ਸੰਗਤਾਂ ਨੇ ਔਰਤ ਨੂੰ ਮੌਕੇ ਉੱਤੇ ਫੜ੍ਹ ਲਿਆ।

A woman tried to commit indecency in Majitha
A woman tried to commit indecency in Majitha

By

Published : Oct 10, 2022, 5:23 PM IST

Updated : Oct 10, 2022, 6:29 PM IST

ਅੰਮ੍ਰਿਤਸਰ:-ਪੰਜਾਬ ਵਿਚ ਜਿੱਥੇ ਆਏ ਦਿਨ ਬੇਅਦਬੀ ਦੀਆ ਘਟਨਾਵਾ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਅੱਜ ਸੋਮਵਾਰ ਨੂੰ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਕੱਥੂਨੰਗਲ ਪਿੰਡ ਦੇ ਰੋਡ ਉੱਤੇ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ Baba Buddha Sahib Gurdwara of Halka Majitha ਦੇ ਵਿਖੇ ਇਕ 27 ਤੋਂ 28 ਸਾਲ ਦੀ ਮਹਿਲਾ ਵੱਲੋ ਗੁਰੂ ਘਰ ਮੱਥਾ ਟੇਕਦੇ ਹੋਏ ਰੁਮਾਲਾ ਸਾਹਿਬ ਨੂੰ ਖਿੱਚ ਕੇ A woman tried to commit indecency in Majitha ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸਦੇ ਚੱਲਦੇ ਮੌਕੇ ਉੱਤੇ ਮੌਜੂਦ ਦੋ ਮਹਿਲਾਵਾਂ ਵੱਲੋਂ ਉਸਨੂੰ ਮੌਕੇ ਉੱਤੇ ਕਾਬੂ ਕਰ ਲਿਆ। ਜਿਸ ਤੋਂ ਬਾਅਦ ਵਿਚ ਉਹ ਮਹਿਲਾ ਸੀਸੀਟੀਵੀ ਵਿਚ ਮਾਫੀ ਮੰਗਦੀ ਵੀ ਨਜ਼ਰ ਆ ਰਹੀ ਹੈ।

ਇਸ ਸੰਬਧੀ ਮੌਕੇ ਉੱਤੇ ਪਹੁੰਚੇ ਸ੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਲੋਕ ਧਰਮ ਦੇ ਉਪਰ ਰਾਜਨੀਤੀ ਕਰਨਾ ਬੰਦ ਕਰਨ ਅੱਜ ਦੀ ਅਣਸੁਖਾਵੀਂ ਘਟਨਾ ਵਿਚ ਸ਼ੁਕਰ ਹੈ ਵਾਹਿਗੁਰੂ ਦਾ ਕੇ ਬਚਾਅ ਹੋ ਗਿਆ, ਪਰ ਉਸ ਔਰਤ ਦੀ ਮੰਸਾ ਬੇਅਦਬੀ ਕਰਨ ਦੀ ਨਜ਼ਰ ਆ ਰਹੀ ਹੈ ਬਾਕੀ ਸੰਗਤਾਂ ਨੂੰ ਸ਼ਾਂਤੀ ਬਣਾਉਣ ਦੀ ਗੁਜਾਰਿਸ਼ ਕਰਦਿਆ ਪੁਲਿਸ ਪ੍ਰਸ਼ਾਸ਼ਨ ਕੋਲੋਂ ਸਹੀ ਅਤੇ ਬਣਦੀ ਕਾਰਵਾਈ ਜਲਦ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਇਸ ਸੰਬਧੀ ਜਿੱਥੇ ਪੁਲਿਸ ਜਾਂਚ ਅਧਿਕਾਰੀ ਡੀ.ਐਸ.ਪੀ ਮਜੀਠਾ ਐਚ.ਐਸ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਕਬਜੇ ਵਿਚ ਲੈ ਜਾਂਚ ਸੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਆਰੋਪੀਆਂ ਉੱਤੇ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾ ਰੁਮਾਲਾ ਸਾਹਿਬ ਨੂੰ ਖਿੱਚਿਆ ਗਿਆ ਹੈ ਆਰੋਪੀ ਔਰਤ ਦੀ ਮੰਸਾ ਬੇਅਦਬੀ ਕਰਨ ਦੀ ਦਿਖਾਈ ਦੇ ਰਹੀ ਸੀ, ਪਰ ਸ਼ੁਕਰ ਹੈ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਗੁਰਦੁਆਰਾ ਸਾਹਿਬ 'ਚ ਮਹਿਲਾ ਵੱਲੋ ਬੇਅਦਬੀ ਦੀ ਕੋਸ਼ਿਸ

ਇਹ ਵੀ ਪੜੋ:-ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਕਾਰਵਾਈ ਕਰਨ ਦੀ ਕੀਤੀ ਮੰਗ

Last Updated : Oct 10, 2022, 6:29 PM IST

ABOUT THE AUTHOR

...view details