ਪੰਜਾਬ

punjab

ETV Bharat / city

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਮਿਲੀ ਇੱਕ ਸੁਰੰਗ ! - Shiromani Gurdwara Parbandhak Committee

ਸ੍ਰੀ ਅਕਾਲ ਤਖ਼ਤ ਸਾਹਮਣੇ ਉਸਾਰੀ ਦੇ ਦੌਰਾਨ ਖੁਦਾਈ ਕੀਤੀ ਜਾ ਰਹੀ ਸੀ ਜਿਸ ਵਿੱਚ ਪੁਰਾਣੀਆਂ ਇਮਾਰਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਮਿਲੀ ਇੱਕ ਸੁਰੰਗ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਮਿਲੀ ਇੱਕ ਸੁਰੰਗ

By

Published : Jul 15, 2021, 5:58 PM IST

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਮਣੇ ਹੋ ਰਹੀ ਖੁਦਾਈ ਦੌਰਾਨ ਸੁਰੰਗ ਮਿਲੀ ਹੈ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਉਨ੍ਹਾਂ ਦੀ ਸਹੂਲਤ ਲਈ ਇੱਕ ਵਿਸ਼ਾਲ ਜੋੜਾ ਘਰ ਦੀ ਉਸਾਰੀ ਕੀਤੀ ਜਾ ਰਹੀ ਹੈ। ਉਥੇ ਹੀ ਇਸ ਉਸਾਰੀ ਦੇ ਦੌਰਾਨ ਖੁਦਾਈ ਕੀਤੀ ਜਾ ਰਹੀ ਸੀ ਜਿਸ ਵਿੱਚ ਪੁਰਾਣੀਆਂ ਇਮਾਰਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜੋ: ਖਾਲਿਸਤਾਨੀ ਕਮਾਂਡੋਂ ਫੋਰਸ ਦੇ ਮੈਂਬਰ ਕਾਬੂ!

ਉਥੇ ਹੀ ਇਸ ਪੁਰਾਣੀਆਂ ਇਮਾਰਤਾਂ ਦੇ ਮਿਲਣ ਤੋਂ ਬਾਅਦ ਭਾਈ ਬਲਦੇਵ ਸਿੰਘ ਵਡਾਲਾ ਜੋ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਿੱਖ ਸਦਭਾਵਨਾ ਦਲ ਦੇ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਸ ਜਗ੍ਹਾ ’ਤੇ ਜੋੜੇ ਘਰ ਦੀ ਉਸਾਰੀ ਕੀਤੀ ਜਾ ਰਹੀ ਹੈ ਉੱਥੇ ਪਹੁੰਚੇ ਅਤੇ ਉੱਥੇ ਆ ਕੇ ਪਤਾ ਲੱਗਾ ਹੈ ਇਸ ਜਗ੍ਹਾ ਉੱਤੇ ਪੁਰਾਣੀਆਂ ਇਮਾਰਤਾਂ ਅਤੇ ਕਈ ਪੁਰਾਣੀਆਂ ਵਸਤੂਆਂ ਵੀ ਮਿਲ ਰਹੀਆਂ ਹਨ। ਉਥੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਦੇ ਸਾਂਭ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤੇ ਲੋਕਾਂ ਨੂੰ ਇਸ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਮਿਲੀ ਇੱਕ ਸੁਰੰਗ

ਉਥੇ ਹੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਬਰੀਕੀ ਨਾਲੇ ਉੱਤੇ ਨਜ਼ਰ ਬਣਾ ਕੇ ਰੱਖਾਂਗੇ ਅਤੇ ਕਿਸੇ ਵੀ ਤਰ੍ਹਾਂ ਪੁਰਾਤਨ ਵਿਰਸੇ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਸਦੇ ਨਾਲ ਕਿਹਾ ਕਿ ਸਾਨੂੰ ਆਪਣੀਆਂ ਪੁਰਾਣੀਆਂ ਇਮਾਰਤਾਂ ਦਾ ਖ਼ੁਦ ਹੀ ਖਿਆਲ ਰੱਖਣਾ ਪਵੇਗਾ।

ਉਥੇ ਦੂਸਰੇ ਪਾਸੇ ਅੰਮ੍ਰਿਤਸਰ ਦੇ ਐੱਸਡੀਐੱਮ ਵਿਕਾਸ ਹੀਰਾ ਵੱਲੋਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਜਿਥੇ ਉਹਨਾਂ ਨੇ ਜਗ੍ਹਾ ਦਾ ਜਾਇਜ਼ਾ ਲਿਆ ਜਿੱਥੇ ਇਹ ਇਮਾਰਤਾਂ ਨਿਕਲੀਆਂ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਉਨੀ ਦੇਰ ਤੱਕ ਇਸ ਜਗ੍ਹਾ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਜਦੋਂ ਤਕ ਜਾਂਚ ਪੂਰੀ ਨਹੀਂ ਹੁੰਦੀ।

ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਪੁੱਜੇ ਬੱਬੂ ਮਾਨ, ਨਵੀਂ ਰਣਨੀਤੀ ਤਿਆਰ

ABOUT THE AUTHOR

...view details