ਅੰਮ੍ਰਿਤਸਰ: ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਜਦੋਂ ਉਨ੍ਹਾਂ ਦੀ ਉਮਰ ਹੋ ਜਾਵੇ ਅਤੇ ਜਦੋਂ ਉਹ ਬੁਢਾਪੇ ਵਿੱਚ ਆ ਜਾਣ ਤਾਂ ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਸਹਾਰਾ ਬਣ ਕੇ ਉਨ੍ਹਾਂ ਦੀ ਸੇਵਾ ਕਰਨ, ਪਰ ਜਦੋਂ 80 ਸਾਲ ਦੀ ਉਮਰ ਵਿੱਚ ਮਾਂ ਨੂੰ 65, 67 ਸਾਲ ਦੇ ਬੱਚਿਆਂ ਨੂੰ ਪਾਲਣਾ ਪਵੇ ਤੇ ਤੁਸੀਂ ਖੁਦ ਹੀ ਸੋਚ ਸਕਦੇ ਹੋ ਉਨ੍ਹਾਂ ਤੇ ਕਿ ਬੀਤਦੀ ਹੈ। ਇਹ ਕੋਈ ਫਿਲਮੀ ਕਹਾਣੀ ਨਹੀਂ ਬਲਕਿ ਇੱਕ ਜਿਉਂਦੀ ਜਾਗਦੀ ਹਕੀਕਤ ਹੈ। ਅੰਮ੍ਰਿਤਸਰ ਦੇ ਇੱਕ ਪਰਿਵਾਰ ਦਾ ਇਹ ਪਰਿਵਾਰ ਅੰਮ੍ਰਿਤਸਰ ਦੇ ਪਿੰਡ ਜਸਤਰਵਾਲ ਛੀਨੇ ਵਿਖੇ ਇੱਕ ਮਾਂ ਵੱਲੋਂ ਆਪਣੇ ਬੱਚਿਆ ਦੀ ਅਜੇ ਵੀ ਸਾਂਭ ਸੰਭਾਲ ਕੀਤਾ ਜਾ ਰਹੀ ਹੈ।
ਅਜਿਹੀਆਂ ਹੀ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਜਸਤਰਵਾਲ ਛੀਨੇ ਤੋਂ ਦੇਖਣ ਨੂੰ ਮਿਲੀਆਂ ਜਿੱਥੇ 80 ਸਾਲਾਂ ਬਜ਼ੁਰਗ ਮਾਂ 65, 67 ਸਾਲ ਦੇ ਬੱਚਿਆਂ ਨੂੰ ਪਾਲ ਰਹੀ ਹੈ। ਇਸ ਮਾਂ ਦਾ ਨਾਮ ਸਮਿੱਤਰੀ ਹੈ, ਜਿਸ ਦੀਆਂ 4 ਧੀਆਂ ਅਤੇ ਤਿੰਨ ਪੁੱਤਰ ਹਨ, ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਪਰ ਇਹ ਦੋਵੇਂ ਪੁੱਤਰ ਕੁਦਰਤ ਦੀ ਇਸ ਤਰ੍ਹਾਂ ਮਾਰ ਝੱਲ ਰਹੇ ਹਨ। ਬਜ਼ੁਰਗ ਔਰਤ ਪਤੀ ਦੇ ਮੌਤ ਤੋਂ ਬਾਅਦ ਆਪਣੇ ਦੋਵੇਂ ਬੱਚਿਆ ਨੂੰ ਖੁਦ ਪਾਲ ਰਹੀ ਹੈ।
ਇਸ ਸਬੰਧੀ ਨੇ ਅਸ਼ੋਕ ਕੁਮਾਰ ਅਤੇ ਵਿਜੇ ਕੁਮਾਰ ਨੇ ਦੱਸਿਆ ਕਿ ਬਚਪਨ ਤੋਂ ਹੀ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ। ਉਨ੍ਹਾਂ ਅਨੁਸਾਰ ਜਦੋਂ ਉਹ ਪਹਿਲੀ ਦੂਜੀ ਜਮਾਤ ਵਿੱਚ ਸਨ। ਉਨ੍ਹਾਂ ਨੂੰ ਰਾਤ ਨੂੰ ਦੇਖਣ ਵਿਚ ਦਿੱਕਤ ਆਉਂਦੀ ਸੀ, ਹੌਲੀ-ਹੌਲੀ ਉਨ੍ਹਾਂ ਦੀ ਸਮੱਸਿਆ ਵਧਦੀ ਗਈ। ਉਸ ਤੋਂ ਬਾਅਦ ਸਥਿਤੀ ਅਜਿਹੀ ਹੋ ਗਈ ਕਿ ਦਿਨ ਵਿਚ ਵੀ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਜਦੋਂ ਤੱਕ ਉਹ ਚੌਥੀ ਜਮਾਤ ਤੱਕ ਪੁੱਜੇ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ, ਘਰ ਦੇ ਹਾਲਾਤ ਅਜਿਹੇ ਨਹੀਂ ਸਨ ਕਿ ਉਨ੍ਹਾਂ ਦਾ ਇਲਾਜ ਹੋ ਸਕੇ। ਉਨ੍ਹਾਂ ਨੂੰ ਹਮੇਸ਼ਾ ਬਿਸਤਰ ਤੇ ਹੀ ਖਾਣ-ਪੀਣ 'ਤੇ ਸਾਰਾ ਦਿਨ ਬਿਸਤਰੇ ਤੇ ਹੀ ਰਹਿਣਾ ਪੈਂਦਾ ਸੀ।