ਅੰਮ੍ਰਿਤਸਰ: ਤੁਸੀਂ ਬਹੁਤ ਸਾਰੇ ਅਜਿਹੇ ਲੋਕ ਵੇਖੇ ਹੋਣਗੇ ਜੋ ਕਿ ਫਿਟਨੈਸ ਨੂੰ ਲੈ ਕੇ ਬੇਹਦ ਜਾਗਰੂਕ ਹੁੰਦੇ ਹਨ ਤੇ ਖ਼ੁਦ ਨੂੰ ਫਿੱਟ ਰੱਖਣਾ ਪਸੰਦ ਕਰਦੇ ਹਨ। ਅੰਮ੍ਰਿਤਸਰ ਦੀ 75 ਸਾਲਾ ਸ਼ਕੁੰਤਲਾ ਦੇਵੀ 16 ਸਾਲ ਦੀ ਕੁੜੀਆਂ ਨੂੰ ਵੀ ਮਾਤ ਦਿੰਦੀ ਹੈ। ਇਹ ਬਜ਼ੁਰਗ ਮਹਿਲਾ ਔਖੇ ਤੋਂ ਔਖੇ ਯੋਗ ਆਸਨ ਅਸਾਨੀ ਨਾਲ ਕਰ ਲੈਂਦੀ ਹੈ। ਇਸ ਬਜ਼ੁਰਗ ਮਹਿਲਾ ਨੂੰ ਲੋਕ 'ਯੋਗ ਮਾਤਾ' ਦੇ ਨਾਂਅ ਤੋਂ ਜਾਣਦੇ ਹਨ।
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ 60 ਸਾਲ ਦੀ ਉਮਰ 'ਚ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਸੀ। ਉਸ ਨੂੰ ਕਮਰ ਦਰਦ ਤੇ ਗੋਡੀਆਂ ਦਾ ਦਰਦ ਰਹਿੰਦਾ ਸੀ। ਇੱਕ ਦਿਨ ਉਸ ਨੇ ਟੀਵੀ 'ਤੇ ਬਾਬਾ ਰਾਮਦੇਵ ਨੂੰ ਯੋਗ ਆਸਨ ਕਰਦਿਆਂ ਵੇਖਿਆ। ਬਾਬਾ ਰਾਮਦੇਵ ਤੋਂ ਪ੍ਰੇਰਤ ਹੋ ਕੇ ਉਸ ਨੇ ਰੋਜ਼ਾਨਾ ਯੋਗ ਕਰਨਾ ਸ਼ੁਰੂ ਕੀਤਾ ਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਗਈਆਂ। ਉਦੋਂ ਤੋਂ ਉਹ ਹਰ ਰੋਜ਼ ਯੋਗ ਆਸਨ ਕਰਕੇ ਖ਼ੁਦ ਨੂੰ ਫਿਟ ਰੱਖਦੀ ਹੈ ਤੇ ਹੋਰਨਾਂ ਲੋਕਾਂ ਨੂੰ ਵੀ ਯੋਗ ਲਈ ਪ੍ਰੇਰਤ ਕਰਦੀ ਹੈ। ਸ਼ਕੁੰਤਲਾ ਦੇਵੀ ਨੂੰ ਯੋਗ ਕਰਦਿਆਂ ਤਕਰੀਬਨ 12 ਸਾਲ ਹੋ ਗਏ ਹਨ। ਹੁਣ ਉਹ ਲੋਕਾਂ ਨੂੰ ਘਰ 'ਚ ਮੁਫ਼ਤ ਯੋਗਾ ਵੀ ਸਿਖਾਉਂਦੀ ਹੈ।