ਅੰਮ੍ਰਿਤਸਰ: ਰਾਜਾਸਾਂਸੀ 'ਚ ਅੱਜ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਬੂਥ ਨੰਬਰ 123 ਵਿੱਚ ਮੁੜ ਤੋਂ ਕਰਵਾਇਆ ਗਈਆਂ ਸਨ। ਚੋਣ ਪ੍ਰਕਿਰਿਆ ਅੱਜ ਸਵੇਰੇ 7 ਵੱਜੇ ਤੋਂ ਲੈ ਕੇ ਸ਼ਾਮ 6 ਵੱਜੇ ਤੱਕ ਕਰਵਾਈਆਂ ਗਈਆਂ। ਦੱਸਣਯੋਗ ਹੈ ਕਿ ਰਾਜਾਸਾਂਸੀ ਦੇ ਇਸ ਬੂਥ ਤੇ 73.02 ਫ਼ੀਸਦੀ ਵੋਟਿਗ ਹੋਈ ਹੈ। ਬੂਥ ਤੇ 608 ਦੇ ਕਰੀਬ ਵੋਟਾਂ ਸੀਂ। ਇਸ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਰਾਜਾਸਾਂਸੀ ਦੇ ਬੂਥ ਨੰ. 123 'ਚ 73.02 ਫ਼ੀਸਦੀ ਹੋਈ ਵੋਟਿਗ - ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ ਬੂਥ ਨੰਬਰ 123 ਵਿੱਚ ਮੁੜ ਤੋਂ ਕਰਵਾਇਆ ਗਈਆਂ ਸਨ। ਦੱਸਣਯੋਗ ਹੈ ਕਿ ਬੂਥ ਤੇ 73.02 ਫ਼ੀਸਦੀ ਵੋਟਿਗ ਹੋਈ ਹੈ। ਇਸ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਰਾਜਾਸਾਂਸੀ
ਜਾਣਕਾਰੀ ਮੁਤਾਬਕ ਪੋਲਿੰਗ ਸਟੇਸ਼ਨ ਤੇ ਲੱਗੇ ਵੈਬ ਕਾਸਟ ਕੈਮਰੇ ਰਾਹੀ ਧਿਆਨ ਵਿਚ ਆਇਆ ਸੀ ਕਿ ਇਸ ਬੂਥ ਚੋਣ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣਾ ਨਹੀ ਕੀਤੀ ਗਈ ਸੀ। ਜਿਸ ਤੋਂ ਬਾਅਦ ਚੋਣ ਕਮੀਸ਼ਨ ਨੇ ਰਾਜਾਸਾਂਸੀ ਦੇ ਬੂਥ ਨੰਬਰ 123 ਵਿੱਚ ਮੁੜ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ।