ਪੰਜਾਬ

punjab

ETV Bharat / city

ਮਾਲਾਵਾਲੀ ਦੀ 70 ਸਾਲਾ ਬਜ਼ੁਰਗ ਕਿਸਾਨੀ ਸ਼ੰਘਰਸ਼ ਲਈ ਬਣਾ ਰਹੀ ਝੰਡੇ - 70 ਸਾਲਾ ਬਜ਼ੁਰਗ ਕਿਸਾਨੀ ਸ਼ੰਘਰਸ਼ ਲਈ ਬਣਾ ਰਹੀ ਝੰਡੇ

ਮਾਤਾ ਅਵਤਾਰ ਕੌਰ 26 ਜਨਵਰੀ ਤੋਂ ਝੰਡੇ ਬਣਾ ਰਹੀ ਹੈ। ਮਾਤਾ ਅਵਤਾਰ ਕੌਰ ਦਿੱਲੀ ਵਿੱਚ ਦੋ ਹਜਾਰ ਤੋਂ ਵੱਧ ਕਿਸਾਨੀ ਝੰਡੇ ਦਿੱਲੀ ਅਤੇ ਹੋਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਭੇਜ ਚੁੱਕੀ ਹੈ।

ਮਾਤਾ ਅਵਤਾਰ ਕੌਰ
ਮਾਤਾ ਅਵਤਾਰ ਕੌਰ

By

Published : Feb 6, 2021, 7:45 AM IST

ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਕਈ ਮਹੀਨਿਆਂ ਦਿੱਲੀ ਵਿੱਚ ਕੇਂਦਰ ਸਰਕਾਰ ਵਿਰੁੱਧ ਮੋਰਚਾ ਲਗਾ ਕੇ ਬੈਠੇ ਹਨ। ਦਿਲੀ ਮੋਰਚੇ ਵਿੱਚ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਾਰੀ ਵਾਰੀ ਜਾ ਕੇ ਆਪਣੇ ਹਾਜ਼ਰੀ ਲਗਾ ਰਹੇ ਹਨ, ਉੱਥੇ ਹੀ ਅੰਮ੍ਰਿਤਸਰ ਦੇ ਪਿੰਡ ਮਾਲਾਵਾਲੀ ਦੀ 70 ਸਾਲਾਂ ਦੀ ਬਜੁਰਗ ਮਾਤਾ ਅਵਤਾਰ ਕੌਰ ਵੀ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਮਾਤਾ ਅਵਤਾਰ ਕੌਰ ਵੀ ਪਿਛਲੇ ਲੰਬੇ ਸਮੇਂ ਤੋਂ ਦਿਲੀ ਕਿਸਾਨੀ ਸੰਘਰਸ ਵਿੱਚ ਜਾਣ ਲਈ ਬੜੀ ਚਾਹਵਾਨ ਸੀ ਪਰ ਘਰ ਦੇ ਰੁਜੇਵੇ ਅਤੇ ਕੰਮ ਕਾਜ ਦੇ ਚਲਦੇ ਉਹ ਦਿੱਲੀ ਨਹੀਂ ਜਾ ਸਕਦੀ

ਮਾਲਾਵਾਲੀ ਦੀ 70 ਸਾਲਾ ਮਾਤਾ ਅਵਤਾਰ ਕੌਰ ਕਿਸਾਨੀ ਸ਼ੰਘਰਸ਼ ਲਈ ਬਣਾ ਰਹੀ ਕਿਸਾਨੀ ਝੰਡੇ

ਕਿਸਾਨੀ ਸੰਘਰਸ਼ ਦੀ ਸੇਵਾ ਲਈ ਘਰ ਬੈਠੀ ਮਾਤਾ ਅਵਤਾਰ ਕੌਰ ਦੇ ਬੇਟੇ ਵਕੀਲ ਕੁਲਜੀਤ ਸਿੰਘ ਮਾਲਾਵਾਲੀ ਤੇ ਉਨ੍ਹਾਂ ਦੇ ਪੋਤੇ ਸਾਹਿਬਜੀਤ ਸਿੰਘ ਦੀ ਮਦਦ ਨਾਲ ਘਰ ਵਿੱਚ ਕਿਸਾਨੀ ਝੰਡੇ ਬਣਾ ਦਿੱਲੀ ਭੇਜ ਰਹੀ ਹੈ ਕਿਉਂਕਿ ਉਹ ਸੋਚਦੀ ਹੈ ਕਿ ਜੇਕਰ ਉਹ ਧਰਨੇ 'ਤੇ ਨਹੀਂ ਜਾ ਸਕਦੀ ਪਰ ਉਸ ਨੂੰ ਕਿਸਾਨਾਂ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ। ਉਸ ਦੇ ਬਣਾਏ ਝੰਡੇ ਉਸਦਾ ਪੁੱਤਰ ਅਤੇ ਪੋਤਰੇ ਦਿੱਲੀ ਜਾ ਕੇ ਕਿਸਾਨੀ ਨੂੰ ਦੇ ਕੇ ਆਉਂਦੇ ਹਨ।

ਮਾਤਾ ਅਵਤਾਰ ਕੌਰ
ਜ਼ਿਕਰਯੋਗ ਹੈ ਕਿ ਮਾਤਾ ਅਵਤਾਰ ਕੌਰ 26 ਜਨਵਰੀ ਤੋਂ ਝੰਡੇ ਬਣਾ ਰਹੀ ਹੈ। ਮਾਤਾ ਅਵਤਾਰ ਕੌਰ ਦਿੱਲੀ ਵਿੱਚ ਦੋ ਹਜ਼ਾਰ ਤੋਂ ਵੱਧ ਝੰਡੇ ਦਿੱਲੀ ਅਤੇ ਹੋਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਭੇਜ ਚੁੱਕੀ ਹੈ। ਇਸ ਮੌਕੇ ਮਾਤਾ ਅਵਤਾਰ ਕੌਰ ਨੇ ਕਿਹਾ ਕਿ ਵੀ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਉਨ੍ਹਾਂ ਦਾ ਬਹੁਤ ਦਿਲ ਕਰਦਾ ਹੈ ਕਿ ਉਹ ਦਿਲੀ ਕਿਸਾਨੀ ਸੰਘਰਸ਼ ਵਿੱਚ ਜਾਏ ਪਰ ਘਰ ਦੇ ਕੰਮ ਕਾਜਾਂ ਦੇ ਚਲਦੇ ਉਹ ਜਾ ਨਹੀਂ ਸਕੀ। ਇਸ ਲਈ ਉਨ੍ਹਾਂ ਨੇ ਘਰ ਵਿੱਚ ਆਪਣੇ ਪੁੱਤਰ ਅਤੇ ਪੋਤਰੇ ਦੀ ਮਦਦ ਨਾਲ ਕਿਸਾਨੀ ਝੰਡੇ ਬਣਾਏ। ਮਾਤਾ ਅਵਤਾਰ ਕੌਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਕਿਸਾਨੀ ਸੰਘਰਸ਼ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰ ਰਹੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਹਰ ਰੋਜ਼ ਆਪਣੇ ਕਿਸਾਨਾਂ ਲਈ ਅਰਦਾਸ ਕਰਦੇ ਹਨ ਕਿ ਜਲਦ ਜਿੱਤ ਹਾਸਿਲ ਕਰ ਆਪਣੇ ਘਰਾਂ ਨੂੰ ਪਰਤਨ।

ABOUT THE AUTHOR

...view details