ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਸੋਮਵਾਰ ਨੂੰ 6 ਘਰੇਲੂ ਉਡਾਣਾਂ ਉਡਾਣ ਭਰਣਗੀਆਂ। ਕੇਂਦਰ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ ਮੁਤਾਬਕ ਇਹ ਘਰੇਲੂ ਉਡਾਣਾਂ 2 ਮਹੀਨੇ ਬਾਅਦ ਉਡ ਰਹੀਆਂ ਹਨ। ਇਸ ਦੇ ਚਲਦੇ ਸਾਰੇ ਹਵਾਈ ਅੱਡੇ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਇਹ ਉਡਾਣਾ ਦਿੱਲੀ, ਮੁੰਬਈ, ਜੈਪੁਰ ਤੇ ਪਟਨਾ ਸਾਹਿਬ ਲਈ ਉਡਣਗੀਆਂ।
ਰਾਜਾਸਾਂਸੀ ਹਵਾਈ ਅੱਡਾ ਤੋਂ 6 ਘਰੇਲੂ ਉਡਾਣਾਂ ਭਰਣਗੀਆਂ ਉਡਾਣ - domestic flights depart from Rajasansi airport
ਰਾਜਾਸਾਂਸੀ ਹਵਾਈ ਅੱਡੇ ਤੋਂ ਸੋਮਵਾਰ ਨੂੰ 6 ਘਰੇਲੂ ਉਡਾਣਾਂ ਉਡਾਣ ਭਰਣਗੀਆਂ। ਕੇਂਦਰ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ ਮੁਤਾਬਕ ਇਹ ਘਰੇਲੂ ਉਡਾਣਾਂ 2 ਮਹੀਨੇ ਬਾਅਦ ਉਡ ਰਹੀਆਂ ਹਨ।
ਰਾਜਾਸਾਂਸੀ ਹਵਾਈ ਅੱਡਾ ਤੋਂ 6 ਘਰੇਲੂ ਉਡਾਣਾਂ ਭਰਣਗੀਆਂ ਉਡਾਣ
ਯਾਤਰੀਆਂ ਨੂੰ ਘੱਟ ਤੋਂ ਘੱਟ ਟਰਾਲੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਯਾਤਰੀ ਦੇ ਮੋਬਾਈਲ ਫੋਨ ਵਿੱਚ ਅਰੋਗਯਾ ਸੇਤੁ ਐਪ ਹੋਣਾ ਜ਼ਰੂਰੀ ਹੈ। 14 ਸਾਲ ਤੋਂ ਘਟ ਉਮਰ ਲਈ ਇਹ ਐਪ ਜ਼ਰੂਰੀ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਜੇਕਰ ਐਪ ਵਿੱਚ ਗ੍ਰੀਨ ਸਿਗਨਲ ਹੋਵੇਗਾ ਤਾਂ ਯਾਤਰੀ ਨੂੰ ਅੱਗੇ ਜਾਣ ਦੀ ਇਜਾਜ਼ਤ ਹੋਵੇਗੀ।