ਅੰਮ੍ਰਿਤਸਰ: ਸੂਬੇ 'ਚ ਅਪਰਾਧਕ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਦੇ ਭਵਾਨੀ ਨਗਰ 'ਚ ਸਾਹਮਣੇ ਆਇਆ ਹੈ।
ਬਜ਼ੁਰਗ ਕੋਲੋਂ 50 ਹਜ਼ਾਰ ਲੁੱਟ ਕੇ ਲੁਟੇਰੇ ਹੋਏ ਫ਼ਰਾਰ, ਘਟਨਾ ਸੀਸੀਟੀਵੀ 'ਚ ਕੈਦ
ਅੰਮ੍ਰਿਤਸਰ 'ਚ ਇੱਕ ਬਜ਼ੁਰਗ ਕੋਲੋਂ 50 ਹਜ਼ਾਰ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਉਸ ਸਮੇਂ ਇਸ ਘਟਨਾ ਅੰਜਾਮ ਦਿੱਤਾ ਜਦੋਂ ਬਜ਼ੁਰਗ ਵਿਅਕਤੀ ਬੈਂਕ ਤੋਂ ਪੈਸੇ ਕਢਾ ਕੇ ਆਪਣੇ ਘਰ ਵਾਪਸ ਪੁੱਜਿਆ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਭਾਲ ਕਰ ਰਹੀ ਹੈ।
ਪੀੜਤ ਬਜ਼ੁਰਗ ਤਿਲਕ ਰਾਜ ਨੇ ਦੱਸਿਆ ਕਿ ਲੁੱਟ ਦੀ ਘਨਟਾ ਉਸ ਸਮੇਂ ਵਾਪਰੀ ਜਦ ਉਹ ਆਪਣੇ ਪਿੰਡ ਦੇ ਬੈਂਕ ਤੋਂ ਪੈਸੇ ਕੱਢਵਾ ਕੇ ਆਪਣੇ ਘਰ ਪੁਜੇ। ਜਿਵੇਂ ਹੀ ਉਹ ਘਰ ਤਾਂ ਤਾਲਾ ਖੋਲ੍ਹਣ ਲੱਗੇ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਆ ਕੇ ਉਨ੍ਹਾਂ ਉੱਤੇ ਚਾਕੂ ਨਾਲ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਲੁੱਟੇਰੇ ਨੇ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਖੋਹ ਲਏ ਆਪਣੇ ਦੂਜੇ ਸਾਥੀ ਨਾਲ ਮੋਟਰਸਾਈਕਲ ਉੱਤੇ ਫਰਾਰ ਹੋ ਗਿਆ। ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਹਮਲੇ 'ਚ ਉਹ ਜ਼ਖਮੀ ਵੀ ਹੋ ਗਏ।
ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁਜ ਕੇ ਪੀੜਤ ਬਜ਼ੁਰਗ ਦੇ ਬਿਆਨਾਂ ਦੇ ਆਧਾਰ 'ਤੇ ਲੁੱਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਦੀ ਸੀਸੀਟੀਵੀ ਫੁੱਟੇਜ ਦੀ ਜਾਂਚ ਕੀਤੀ ਹੈ, ਇਹ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।