ਪੰਜਾਬ

punjab

ETV Bharat / city

ਲੌਕਡਾਉਣ ਕਾਰਨ ਭਾਰਤ 'ਚ ਫਸੇ 41 ਪਾਕਿ ਨਾਗਰਿਕਾਂ ਦੀ ਹੋਈ ਵਤਨ ਵਾਪਸੀ - ਅਟਾਰੀ ਵਾਹਗਾ ਸਰਹੱਦ

41 ਪਾਕਿਸਤਾਨ ਨਾਗਰਿਕਾ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਵਿਸ਼ੇਸ਼ ਇਜਾਜ਼ਤ ਹੇਠ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਪਾਕਿ ਨਾਗਰਿਕਾ ਦੇ ਚੇਹਰੇ ਉੱਤੇ ਵੱਖ ਹੀ ਖੁਸ਼ੀ ਝੱਲਕ ਰਹੀ ਸੀ। ਉਨ੍ਹਾਂ ਨੇ ਭਾਰਤ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।

ਲੌਕਡਾਉਣ ਕਾਰਨ ਭਾਰਤ 'ਚ ਫਸੇ 41 ਪਾਕਿ ਨਾਗਰਿਕਾ ਦੀ ਹੋਈ ਵਤਨ ਵਾਪਸੀ
ਲੌਕਡਾਉਣ ਕਾਰਨ ਭਾਰਤ 'ਚ ਫਸੇ 41 ਪਾਕਿ ਨਾਗਰਿਕਾ ਦੀ ਹੋਈ ਵਤਨ ਵਾਪਸੀ

By

Published : Apr 16, 2020, 12:58 PM IST

ਅੰਮ੍ਰਿਤਸਰ: ਪਾਕਿਸਤਾਨ ਸ਼ਾਇਦ ਕੋਵਿਡ -19 ਵਿਰੁੱਧ ਲੜਾਈ ਵਿੱਚ ਭਾਰਤ ਦੀ ਮਦਦ ਕਰਨ ਤੋਂ ਝਿਜਕ ਰਿਹਾ ਹੈ ਪਰ ਭਾਰਤ ਹਰ ਸੰਭਵ ਤਰੀਕਿਆਂ ਨਾਲ ਇਸ ਦੀ ਮਦਦ ਕਰਨ ਲਈ ਤਿਆਰ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ 41 ਪਾਕਿਸਤਾਨ ਨਾਗਰਿਕ ਜੋ ਕਿ ਭਾਰਤ ਦੇ ਵੱਖ-ਵੱਖ ਖੇਤਰਾਂ 'ਚ ਫਸੇ ਹੋਏ ਸਨ, ਉਨ੍ਹਾਂ ਨੂੰ ਵਤਨ ਵਾਪਿਸ ਭੇਜਿਆ ਗਿਆ ਹੈ।

ਲੌਕਡਾਉਣ ਕਾਰਨ ਭਾਰਤ 'ਚ ਫਸੇ 41 ਪਾਕਿ ਨਾਗਰਿਕਾ ਦੀ ਹੋਈ ਵਤਨ ਵਾਪਸੀ

ਇਹ 41 ਪਾਕਿ ਨਾਗਰਿਕਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਵਿਸ਼ੇਸ਼ ਇਜਾਜ਼ਤ ਹੇਠ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਪਾਕਿ ਨਾਗਰਿਕਾ ਦੇ ਚੇਹਰੇ ਉੱਤੇ ਵੱਖ ਹੀ ਖੁਸ਼ੀ ਝੱਲਕ ਰਹੀ ਸੀ। ਉਨ੍ਹਾਂ ਨੇ ਭਾਰਤ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਸੀ ਕਿ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਮੌਜੂਦ ਨਾਗਰਿਕਾਂ ਨੂੰ 16 ਅਪ੍ਰੈਲ ਨੂੰ ਸਵੇਰੇ 10 ਵਜੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾਣਾ ਚਾਹੀਦਾ ਹੈ।

ਪਾਕਿਸਤਾਨ ਹਾਈ ਕਮਿਸ਼ਨ ਦੀ ਬੇਨਤੀ ਦੇ ਜਵਾਬ ਵਿੱਚ, ਵਿਦੇਸ਼ ਮੰਤਰਾਲੇ ਦੇ ਕੋਵਿਡ -19 ਐਮਰਜੈਂਸੀ ਸੈੱਲ ਦੇ ਵਧੀਕ ਸਕੱਤਰ ਅਤੇ ਕੋਆਰਡੀਨੇਟਰ ਦਮਮੁ ਰਵੀ ਨੇ ਇੱਕ ਪੱਤਰ ਲਿਖਿਆ। ਇਸ ਵਿੱਚ ਕਿਹਾ ਗਿਆ ਹੈ ਕਿ ਸਬੰਧਤ ਰਾਜਾਂ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਪਾਕਿ ਨਾਗਰਿਕਾਂ ਦੀ ਵਾਪਸੀ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ। 14 ਅਪ੍ਰੈਲ 2020 ਨੂੰ ਲਿਖੀ ਗਈ ਇਸ ਚਿੱਠੀ ਵਿੱਚ ਉਨ੍ਹਾਂ ਸਾਰੇ ਨਾਗਰਿਕਾਂ ਅਤੇ ਵਾਹਨਾਂ ਦਾ ਵੀ ਜ਼ਿਕਰ ਸੀ ਜਿਨ੍ਹਾਂ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਣਾ ਹੈ।

ABOUT THE AUTHOR

...view details