ਪੰਜਾਬ

punjab

ETV Bharat / city

Punjab Weather Report: ਅੱਜ ਵੀ ਨਹੀਂ ਮਿਲੇਗੀ ਗਰਮੀ ਤੋਂ ਰਾਹਤ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਪੰਜਾਬ ਦਾ ਤਾਪਮਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ, ਅੱਜ ਵੀ ਗਰਮੀ ਨੂੰ ਲੈ ਕੇ ਸੂਬੇ 'ਚ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੂਬੇ ਦੇ ਮੁੱਖ ਸ਼ਹਿਰਾਂ ਵਿੱਚ ਅੱਜ ਤਾਪਮਾਨ 41 ਡਿਗਰੀ ਪਾਰ ਕਰ ਸਕਦਾ ਹੈ। ਸੂਬੇ ਦੇ ਸ਼ਹਿਰਾਂ ਬਠਿੰਡਾ 'ਚ ਸਭ ਤੋਂ ਜ਼ਿਆਦਾ ਗਰਮੀ ਪੈਣ ਦਾ ਅਨੁਮਾਨ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਦੇ ਤਾਪਮਾਨ ਦਾ ਅਨੁਮਾਨ ਦਿੱਤਾ ਗਿਆ ਹੈ।

Weather in Punjab
ਗਰਮੀ ਤੋਂ ਰਾਹਤ ਲਈ ਕਰਨਾ ਪਏਗਾ ਇੰਤਜ਼ਾਰ

By

Published : May 3, 2022, 9:51 AM IST

ਹੈਦਰਾਬਾਦ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਤਾਪਮਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ, ਅੱਜ ਵੀ ਗਰਮੀ ਨੂੰ ਲੈ ਕੇ ਸੂਬੇ 'ਚ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੂਬੇ ਦੇ ਮੁੱਖ ਸ਼ਹਿਰਾਂ ਵਿੱਚ ਅੱਜ ਤਾਪਮਾਨ 40 ਡਿਗਰੀ ਪਾਰ ਕਰ ਸਕਦਾ ਹੈ। ਸੂਬੇ ਦੇ ਸ਼ਹਿਰਾਂ ਦਾ ਤਾਪਮਾਨ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਹਿ ਸਕਦਾ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਦੇ ਤਾਪਮਾਨ ਦਾ ਅਨੁਮਾਨ ਦਿੱਤਾ ਗਿਆ ਹੈ।

ਅੰਮ੍ਰਿਤਸਰ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗਾ। ਤੇਜ਼ ਧੁੱਪ ਰਹੇਗੀ ਅਤੇ ਕੁਝ ਸਮੇਂ ਲਈ ਬੱਦਲ ਵੀ ਰਹਿਣਗੇ ਪਰ ਮੀਂਹ ਦੇ ਕੋਈ ਅਸਾਰ ਨਹੀਂ ਹਨ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਸੁਰਜ ਆਪਣੇ ਸ਼ਬਾਬ 'ਤੇ ਹੋਵੇਗਾ ਇਸ ਲਈ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੱਜ ਵੀ ਨਹੀਂ ਮਿਲੇਗੀ ਗਰਮੀ ਤੋਂ ਰਾਹਤ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹੇਗੀ। ਸੂਰਜ ਦੇ ਨਾਲ-ਨਾਲ ਬੱਦਲ ਵੀ ਰਹਿਣਗੇ, ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਹਿਣ ਦੀ ਉਮੀਦ ਹੈ। ਗਰਮ ਅਤੇ ਤੇਜ਼ ਹਵਾ ਚੱਲੇਗੀ ਅਤੇ ਸੂਰਜ ਵੀ ਆਪਣਾ ਅਸਰ ਦਿਖਾਉਂਦਾ ਨਜਰ ਆਉਗਾ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਤੱਕ ਰਹਿ ਸਕਦਾ ਹੈ। ਤੇਜ਼ ਧੁੱਪ ਦੇ ਨਾਲ ਗਰਮ ਹਵਾ ਵੀ ਚੱਲੇਗੀ।

ਪੰਜਾਬ ਵਿੱਚ ਲਗਾਤਾਰ ਗਰਮੀ ਵੱਧ ਰਹੀ ਹੈ ਜਿਸ ਦਾ ਅਸਰ ਸਾਡੀ ਸਿਹਤ 'ਤੇ ਦੇਖਣ ਨੂੰ ਮਿਲ ਸਰਦਾ ਹੈ। ਗਰਮੀ ਨੂੰ ਦੇਖਦਿਆਂ ਜਰੂਰਤ ਹੈ ਕਿ ਇਸ ਤੋਂ ਬਚਾਅ ਕੀਤਾ ਜਾਵੇ। ਦੁਪਹਿਰ ਨੂੰ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਪਾਣੀ ਸਹੀ ਮਾਤਰਾ ਸ਼ਰੀਰ ਵਿੱਚ ਬਨਾਈ ਰੱਖੀ ਜਾਵੇ।

ਇਹ ਵੀ ਪੜ੍ਹੋ:ਦੁਨੀਆ ਭਰ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਈਦ ਦਾ ਤਿਉਹਾਰ

ABOUT THE AUTHOR

...view details