ਅੰਮ੍ਰਿਤਸਰ: ਜ਼ਿਲ੍ਹੇ ’ਚ ਬੀਐਸਐਫ ਦੇ ਜਵਾਨਾਂ ਵੱਲੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਐਸਐਫ ਨੇ ਅੰਮ੍ਰਿਤਸਹ ਦੇ ਸਰਹੱਦੀ ਇਲਾਕੇ ’ਚ ਤਿੰਨ ਪੈਕੇਟ ਹੈਰੋਈਨ, ਇੱਕ ਪਿਸਤੌਲ ਇਕ ਮੈਗਜ਼ੀਨ ਅਤੇ ਪੰਜ ਰਾਉਂਡ ਨੂੰ ਬਰਾਮਦ ਕੀਤਾ ਹੈ। ਇਸ ਮਾਮਲੇ ਤੋਂ ਬਾਅਦ ਬੀਐੱਸਐਫ ਜਵਾਨਾਂ ਵੱਲੋਂ ਸਰਚ ਮੁਹਿੰਮ ਚਲਾਇਆ ਜਾ ਰਿਹਾ ਹੈ।
3 ਪੈਕੇਟ ਹੈਰੋਇਨ ਦੇ ਬਰਾਮਦ:ਮਿਲੀ ਜਾਣਕਾਰੀ ਮੁਤਾਬਿਕ ਬੀਐੱਸਐਫ ਜਵਾਨਾਂ ਨੇ ਪਿੰਡ ਭਰੋਪਾਲ ਦੇ ਨੇੜੇ ਹੈਰੋਇਨ, ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਇਆ ਹੈ। ਬੀਐੱਸਐਫ ਦੇ ਜਵਾਨ ਗਸ਼ਤ ਦੇ ਦੌਰਾਨ ਜਵਾਨਾਂ ਨੂੰ ਇਹ ਸਾਮਾਨ ਦਿਖਾਈ ਦਿੱਤਾ ਸੀ। ਪੀਲੇ ਰੰਗ ਦੀ ਟੇਪ ਚ ਲਪੇਟ ਕੇ ਰੱਖੇ ਗਏ ਇਸ ਸਾਮਾਨ ਨੂੰ ਬੀਐੱਸਐਫ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।