ਪੰਜਾਬ

punjab

ETV Bharat / city

ਹੈਰਾਨੀਜਨਕ ! ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚੋਂ 26 ਮੋਬਾਇਲ ਫੋਨ ਬਰਾਮਦ - 26 ਮੋਬਾਇਲ ਫੋਨ ਮਿਲਣ ਦਾ ਮਾਮਲਾ

ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ 26 ਮੋਬਾਇਲ ਫੋਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚੋਂ 26 ਮੋਬਾਇਲ ਫੋਨ ਬਰਾਮਦ
ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚੋਂ 26 ਮੋਬਾਇਲ ਫੋਨ ਬਰਾਮਦ

By

Published : Jun 3, 2022, 1:28 PM IST

Updated : Jun 3, 2022, 6:06 PM IST

ਅੰਮ੍ਰਿਤਸਰ:ਪੰਜਾਬ ਵਿੱਚ ਦਿਨੋ ਦਿਨ ਅਪਰਾਧ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਜੇਲ ਵਿੱਚ ਬੈਠੇ ਗੈਂਗਸਟਰ ਪੰਜਾਬ ਵਿੱਚ ਸ਼ਰੇਆਮ ਆਪਣੇ ਗੁੰਡਿਆ ਤੋਂ ਵਾਰਦਾਤਾਂ ਕਰਵਾ ਕੇ ਫੇਸਬੁੱਕ ’ਤੇ ਪੋਸਟਾ ਪਾ ਰਹੇ ਹਨ। ਜਿਸ ਨੇ ਪੰਜਾਬ ਦੀ ਮਾਨ ਸਰਕਾਰ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ। ਵਿਰੋਧੀਆਂ ਵੱਲੋਂ ਲਗਾਤਾਰ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚੋਂ 26 ਮੋਬਾਈਲ ਫ਼ੋਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਕ ਵਾਰ ਫਿਰ ਤੋਂ ਸੂਬਾ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ।

ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ 26 ਮੋਬਾਇਲ ਫੋਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੋਬਾਇਲ ਫੋਨ ਕਿਸ ਤਰ੍ਹਾਂ ਜੇਲ੍ਹ ਚ ਪਹੁੰਚੇ ਇਸ ਸਬੰਧ ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਦੋ ਦਿਨ ਪੁਲਿਸ ਵਲੋਂ ਜੇਲ ਵਿੱਚ ਚਲਾਏ ਸਰਚ ਅਭਿਆਨ ਚੋ ਇਹ 26 ਦੇ ਕਰੀਬ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।

ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਿਸੇ ਵੀ ਆਲਾ ਅਧਿਕਾਰੀ ਵੱਲੋਂ ਮਸਲੇ ਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਪਰ ਇਸ ਮਾਮਲੇ ਨੇ ਜੇਲ੍ਹਾਂ ਚ ਸੁਰੱਖਿਆ ਦੇ ਸਖਤ ਪ੍ਰਬੰਧ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।

ਇਹ ਵੀ ਪੜੋ:ਮੂਸੇਵਾਲਾ ਦੇ ਕਤਲ ਮਾਮਲੇ ’ਚ ਇੱਕ ਹੋਰ CCTV ਆਈ ਸਾਹਮਣੇ, ਹੋਏ ਵੱਡੇ ਖੁਲਾਸੇ

Last Updated : Jun 3, 2022, 6:06 PM IST

ABOUT THE AUTHOR

...view details