ਪੰਜਾਬ

punjab

ETV Bharat / city

ਹਰਿਮੰਦਰ ਸਾਹਿਬ ਦੇ ਅੰਦਰ Tik Tok ਵੀਡੀਓ ਬਣਾਉਣ 'ਤੇ 2 ਨੌਜਵਾਨ ਕਾਬੂ - Golden temple

2 ਨੌਜਵਾਨਾਂ ਨੇ ਹਰਿਮੰਦਰ ਸਾਹਿਬ 'ਚ ਜਾ ਕੇ ਪੰਜਾਬੀ ਗੀਤਾਂ 'ਤੇ ਬਣਾਈ Tik Tok ਵੀਡੀਓ। ਐਸ.ਜੀ.ਪੀ.ਸੀ. ਦੇ ਮੈਨੇਜਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੀਤੇ ਕਾਬੂ, ਮਾਮਲਾ ਦਰਜ।

ਗ੍ਰਿਫ਼ਤਾਰ ਨੌਜਵਾਨ।

By

Published : Apr 28, 2019, 8:19 PM IST

ਅੰਮ੍ਰਿਤਸਰ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੰਜਾਬੀ ਗਾਣਿਆਂ ਦੀ ਧੁਨ 'ਤੇ Tik Tok ਬਣਾਉਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਵਿਰੁੱਧ ਅੰਮ੍ਰਿਤਸਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਜੀ.ਪੀ.ਸੀ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਕੁੱਝ ਲੋਕ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਪਰ Tik Tok ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਯਾਦਾ ਭੰਗ ਹੁੰਦੀ ਹੈ। ਐਸ.ਜੀ.ਪੀ.ਸੀ ਨੇ ਨੌਜਵਾਨਾਂ 'ਤੇ ਕਾਰਵਾਈ ਇਸ ਲਈ ਕੀਤੀ ਤਾਂ ਕਿ ਸ਼ਰਾਰਤੀ ਅਨਸਰ ਅੱਗੇ ਤੋਂ ਇਸ ਤਰਾਂ ਦੀ ਗ਼ਲਤੀ ਨਾ ਦਹੁਰਾਉਣ।
ਦੂਜੇ ਪਾਸੇ ਪੁਲਿਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ 'ਤੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ।

ਵੇਖੋ ਵੀਡੀਓ।

ABOUT THE AUTHOR

...view details