ਪੰਜਾਬ

punjab

ETV Bharat / city

ਦਿਨ ਦਿਹਾੜੇ ਗਹਿਣਿਆਂ ਸਮੇਤ 18 ਲੱਖ ਦੀ ਹੋਈ ਲੁੱਟ, ਪੁਲਿਸ ਵੱਲੋਂ ਜਾਂਚ ਸ਼ੁਰੂ - ਲੁੱਟ ਦੀ ਵਾਰਦਾਤ

ਘਟਨਾ ਸੰਬੰਧੀ ਘਰ ਦੇ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਰਾਂਡੇ ਵਿੱਚ ਮੰਜੇ 'ਤੇ ਪਏ ਸੀ ਕਿ ਚਾਰ ਨੌਜਵਾਨ ਆਏ ਤੇ ਕਥਿਤ ਤੌਰ 'ਤੇ ਪਿਸਤੌਲ ਅਤੇ ਹੋਰ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਜਦੋਂ ਉਨ੍ਹਾਂ ਨੂੰ ਮਨਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਧੱਕੇ ਨਾਲ ਅੰਦਰ ਦਾਖਲ ਹੋ ਗਏ ਅਤੇ ਅਲਮਾਰੀ ਦੇ ਲੋਕ ਤੋੜ ਕੇ ਸਮਾਨ ਚੋਰੀ ਕਰਕੇ ਲੈ ਗਏ।

ਦਿਨ ਦਿਹਾੜੇ ਗਹਿਣਿਆਂ ਸਮੇਤ 18 ਲੱਖ ਦੀ ਹੋਈ ਲੁੱਟ, ਪੁਲਿਸ ਵੱਲੋਂ ਜਾਂਚ ਸ਼ੁਰੂ
ਦਿਨ ਦਿਹਾੜੇ ਗਹਿਣਿਆਂ ਸਮੇਤ 18 ਲੱਖ ਦੀ ਹੋਈ ਲੁੱਟ, ਪੁਲਿਸ ਵੱਲੋਂ ਜਾਂਚ ਸ਼ੁਰੂ

By

Published : Jul 16, 2021, 12:51 PM IST

ਅੰਮ੍ਰਿਤਸਰ: ਕਸਬਾ ਜੈਂਤੀਪੁਰ ਵਿਖੇ ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਕਥਿਤ ਤੌਰ 'ਤੇ 18 ਲੱਖ ਰੁਪਏ ਅਤੇ ਕੁਝ ਸੋਨੇ ਦੇ ਗਹਿਣੇ ਲੁੱਟ ਕੇ ਲੈ ਜਾਣ ਦੀ ਖ਼ਬਰ ਸਾਹਮਣੇ ਆਈ ਹੈ ।

ਦਿਨ ਦਿਹਾੜੇ ਗਹਿਣਿਆਂ ਸਮੇਤ 18 ਲੱਖ ਦੀ ਹੋਈ ਲੁੱਟ, ਪੁਲਿਸ ਵੱਲੋਂ ਜਾਂਚ ਸ਼ੁਰੂ

ਇਸ ਘਟਨਾ ਸੰਬੰਧੀ ਘਰ ਦੇ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਰਾਂਡੇ ਵਿੱਚ ਮੰਜੇ 'ਤੇ ਪਏ ਸੀ ਕਿ ਚਾਰ ਨੌਜਵਾਨ ਆਏ ਤੇ ਕਥਿਤ ਤੌਰ 'ਤੇ ਪਿਸਤੌਲ ਅਤੇ ਹੋਰ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਜਦੋਂ ਉਨ੍ਹਾਂ ਨੂੰ ਮਨਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਧੱਕੇ ਨਾਲ ਅੰਦਰ ਦਾਖਲ ਹੋ ਗਏ ਅਤੇ ਅਲਮਾਰੀ ਦੇ ਲੋਕ ਤੋੜ ਕੇ ਸਮਾਨ ਚੋਰੀ ਕਰਕੇ ਲੈ ਗਏ।

ਇਸ ਸਬੰਧੀ ਪੀੜ੍ਹਤ ਦੇ ਲੜਕੇ ਨੇ ਦੱਸਿਆ ਕਿ ਉਸ ਦੀ ਭੈਣ ਜੋ ਵਿਦੇਸ਼ ਰਹਿਮਦੀ ਹੈ, ਉਸ ਵਲੋਂ ਜ਼ਮੀਨ ਸਬੰਧੀ ਪੈਸੇ ਭੇਜੇ ਗਏ ਸਨ, ਜਿਨਾਂ ਨੂੰ ਚੋਰ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣੀਆਂ 'ਚ ਵੀ ਕੁਝ ਗਹਿਣੇ ਉਸਦੀ ਭੈਣ ਦੇ ਸਨ।

ਇਸ ਸਬੰਧੀ ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਇਲਾਕੇ ਵਿਚਲੇ ਸੀਸੀਟੀਵੀ ਖੰਘਾਲੇ ਜਾਣਗੇ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਉਂਦੀ ਜਾਵੇਗੀ।

ਇਹ ਵੀ ਪੜ੍ਹੋ:ਸਿੱਧੂ ਦੀ ਪ੍ਰਧਾਨਗੀ ਵਾਲੇ ਬਿਆਨ 'ਤੇ ਰਾਵਤ ਦਾ ਸਪਸ਼ਟੀਕਰਨ

ABOUT THE AUTHOR

...view details