ਅੰਮ੍ਰਿਤਸਰ: ਲੌਕਡਾਊਨ ਕਾਰਨ ਭਾਰਤ ਵਿੱਚ ਫਸੇ 179 ਪਾਕਿਸਤਾਨੀ ਪਰਿਵਾਰ ਬੁੱਧਵਾਰ ਨੂੰ ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ। ਦੱਸ ਦੇਈਏ ਕਿ ਕਸਟਮ ਵਿਭਾਗ ਵੱਲੋਂ ਇਸ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਤੇ ਇੱਕ-ਇੱਕ ਕਰਕੇ ਪਾਕਿਸਤਾਨ ਨਾਗਰਿਕਾਂ ਦੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਾਹੀ ਹੈ।
179 ਪਾਕਿਸਤਾਨੀ ਨਾਗਰਿਕ ਪਾਕਿਸਤਾਨ ਲਈ ਹੋਏ ਰਵਾਨਾ - ਭਾਰਤ 'ਚ ਫਸੇ ਪਾਕਿਸਤਾਨੀ ਨਾਗਰਿਕ
ਤਾਲਾਬੰਦੀ ਕਾਰਨ ਭਾਰਤ ਵਿੱਚ ਫਸੇ ਪਾਕਿਸਤਾਨੀ ਨਾਗਰਿਕ ਬੁੱਧਵਾਰ ਨੂੰ ਆਪਣੇ ਮੁਲਕ ਲਈ ਰਵਾਨਾ ਹੋ ਗਏ ਹਨ।
![179 ਪਾਕਿਸਤਾਨੀ ਨਾਗਰਿਕ ਪਾਕਿਸਤਾਨ ਲਈ ਹੋਏ ਰਵਾਨਾ ਫ਼ੋਟੋ](https://etvbharatimages.akamaized.net/etvbharat/prod-images/768-512-7364314-thumbnail-3x2-ed.jpg)
ਫ਼ੋਟੋ
ਵੀਡੀਓ
ਪਾਕਿਸਤਾਨੀ ਪਰਿਵਾਰਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਵਿਚ ਹੈ ਤੇ ਉਹ ਉਨ੍ਹਾਂ ਨੂੰ ਮਿਲਣ ਲਈ ਤਰਸ ਰਹੇ ਸਨ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਭਾਰਤ ਆਏ ਸਨ ਤੇ ਬਾਅਦ 'ਚ ਕੋਰੋਨਾ ਵਾਇਰਸ ਕਰਕੇ ਲੱਗੀ ਤਾਲਾਬੰਦੀ ਕਰਕੇ ਵਿੱਚ ਫਸ ਗਏ ਸਨ।
ਵੀਡੀਓ
ਇਹ ਨਾਗਰਿਕ ਲੌਕਡਾਊਨ ਤੋਂ ਪਹਿਲਾਂ ਭਾਰਤ ਆਏ ਸਨ 'ਤੇ ਉਨ੍ਹਾਂ ਦਾ 45 ਦਿਨਾਂ ਦਾ ਵੀਜ਼ਾ ਸੀ ਪਰ ਉਹ ਤਾਲਾਬੰਦੀ ਕਰਕੇ ਭਾਰਤ ਵਿੱਚ ਹੀ ਫਸ ਕੇ ਰਹਿ ਗਏ ਹਨ।
Last Updated : May 27, 2020, 6:17 PM IST