ਪੰਜਾਬ

punjab

ETV Bharat / city

ਸਰਕਾਰੀ ਯੋਜਨਾ ਉਡਾਣ ਤਹਿਤ ਅੰਮ੍ਰਿਤਸਰ ਤੋਂ ਸ਼ੁਰੂ ਹੋਈਆਂ 14 ਫਲਾਈਟਾਂ - goverment police

ਹਾਲ ਹੀ ਵਿੱਚ ਨਿੱਜੀ ਕੰਪਨੀ ਸਪਾਈਸ ਜੈਟ ਨੇ ਗਾਹਕਾਂ ਨੂੰ ਨਵੀਂ ਸੌਗਾਤ ਦਿੱਤੀ ਹੈ। ਇਸ ਕੰਪਨੀ ਨੇ ਸਰਕਾਰ ਦੀ ਯੋਜਨਾ ਉਡਾਣ ਦੇ ਤਹਿਤ 14 ਨਵੀਂ ਫਲਾਈਟਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋ ਜੈਪੁਰ ਦੇ ਲਈ ਵੀ ਖ਼ਾਸ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ।

ਅੰਮ੍ਰਿਤਸਰ ਤੋਂ ਸ਼ੁਰੂ ਹੋਇਆਂ 14 ਫਲਾਈਟਾਂ

By

Published : Apr 1, 2019, 3:38 PM IST

ਅੰਮ੍ਰਿਤਸਰ : ਨਿੱਜੀ ਜਹਾਜ਼ ਕੰਪਨੀ ਸਪਾਈਸ ਜੈਟ ਨੇ ਗਾਹਕਾਂ ਨੂੰ ਇੱਕ ਨਵੀਂ ਸੌਗਾਤ ਦਿੱਤੀ ਹੈ। ਹਾਲ ਹੀ ਵਿੱਚ ਇਸ ਕੰਪਨੀ ਵੱਲੋਂ ਅੰਮ੍ਰਿਤਸਰ ਤੋਂ ਜੈਪੁਰ ਲਈ ਫਲਾਈਟ ਸ਼ੁਰੂ ਕੀਤੀ ਗਈ ਹੈ।

ਸਪਾਈਸ ਜੈਟ ਨੇ ਸਰਕਾਰੀ ਯੋਜਨਾ ਉਡਾਣ ਦੇ ਤਹਿਤ 31 ਮਾਰਚ ਨੂੰ ਨਵੇਂ ਰੂਟਾਂ ਉੱਤੇ 14 ਫਲਾਈਟਾਂ ਸ਼ੁਰੂ ਕੀਤੀਆ ਹਨ। ਇਸ ਵਿੱਚ ਕਿਸ਼ਨਗੜ੍ਹ-ਅਹਿਮਦਾਬਾਦ, ਲਖੀਮਪੁਰ-ਗੁਹਾਟੀ , ਅੰਮ੍ਰਿਤਸਰ-ਜੈਪੁਰ, ਹੈਦਰਾਬਾਦ -ਝਾਰਸਗੁਡਾ,ਕੋਲਕਤਾ-ਝਾਰਸਗੁਡਾ, ਭੋਪਾਲ-ਉਦੈਪੁਰ,ਚੇਨਈ -ਪਟਨਾ ਅਤੇ ਹੋਰ ਕਈ ਰੂਟਾਂ ਤੇ ਫਲਾਈਟ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਉਡਾਣ ਯੋਜਨਾ ਖੇਤਰੀ ਹਵਾਈ ਸੇਵਾ ਨੂੰ ਵਧਾਉਣ ਲਈ ਸ਼ੁਰੂ ਕੀਤੀ ਸੀ। ਇਸ ਦੇ ਤਹਿਤ ਲੰਬੇ ਰੂਟਾਂ ਤੇ ਜਾਣ ਵਾਲੇ ਲੋਕ ਅਸਾਨੀ ਅਤੇ ਮਿੱਥੇ ਸਮੇਂ ਸਿਰ ਦੂਜ਼ੇ ਸ਼ਹਿਰ ਤੱਕ ਪਹੁੰਚ ਸਕਣਗੇ। ਅੰਮ੍ਰਿਤਸਰ ਤੋਂ ਜੈਪੁਰ ਜਾਣ ਲਈ ਰੋਜ਼ਾਨਾ ਫਲਾਈਟ ਉਪਲੰਬਧ ਹੋਵੇਗੀ। ਇਹ ਯੋਜਨਾ ਕਾਫ਼ੀ ਲਾਹੇਬੰਦ ਸਾਬਿਤ ਹੋਵੇਗੀ।

ABOUT THE AUTHOR

...view details