ਅੰਮ੍ਰਿਤਸਰ: ਤਾਲਾਬੰਦੀ ਦੇ ਦੌਰਾਨ ਗੁਆਂਢੀ ਮੁਲਕ ਪਾਕਿਸਤਾਨ ਦੇ ਕਈ ਨਾਗਰਿਕ ਭਾਰਤ 'ਚ ਫਸ ਗਏ ਸਨ, ਜੋ ਅੱਜ ਉਹ ਆਪਣੇ ਵਤਨ ਪਾਕਿਸਤਾਨ ਲਈ ਰਵਾਨਾ ਹੋਏ ਹਨ।
ਵਤਨ ਪਰਤ ਕੇ ਖੁਸ਼
ਤਾਲਾਬੰਦੀ ਦੌਰਾਨ ਤਕਰੀਬਨ 122 ਪਰਿਵਾਰ ਭਾਰਤ 'ਚ ਫਸ ਗਏ ਸਨ, ਉਨ੍ਹਾਂ ਨੂੰ ਵਾਘਾ ਬਾਰਡਰ ਰਾਹੀਂ ਪਾਕਿਸਤਾਨ ਭੇਜਿਆ ਗਿਆ। ਭਾਰਤ 'ਚ ਫਸੇ ਪਾਕਿ ਦੇ ਨੌਜਾਵਾਨ ਨੇ ਕਿਹਾ ਕਿ ਉਸਦਾ ਪਰਿਵਾਰ ਉੱਥੇ ਹੈ ਤੇ ਉਸ ਨੂੰ ਵਾਪਿਸ ਪਰਤ ਕੇ ਬਹੁਤ ਖੁਸ਼ ਹੋ ਰਹੀ ਹੈ। ਅੱਜ 122 ਪਾਕਿਸਤਾਨੀ ਲੋਕ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ।
ਭਾਰਤ 'ਚ ਫਸੇ 122 ਨਾਗਰਿਕ ਅਟਾਰੀ ਸਰਹੱਦ ਰਾਹੀਂ ਪਾਕਿਸਤਾਨੀ ਪਰਤੇ ਪਾਕਿਸਤਾਨੀ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਕਾਰਨ ਕਰਕੇ ਭਾਰਤ ਆਇਆ ਸੀ ਪਰ ਇਸਤੋਂ ਬਾਅਦ ਉਹ ਕੋਰੋਨਾ ਕਾਰਨ ਹੋਈ ਤਾਲਾਬੰਦੀ ਕਾਰਨ ਭਾਰਤ ਵਿੱਚ ਫਸ ਗਏ ਅਤੇ ਅੱਜ ਉਨ੍ਹਾਂ ਦਾ ਲਿਸਟ ਵਿੱਚ ਨਾਂਅ ਆਇਆ। ਪਰਿਵਾਰ ਪਾਕਿਸਤਾਨ ਵਿੱਚ ਹੈ ਅਤੇ ਅੱਜ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਮਿਲਣਗੇ।
ਪੁਲਿਸ ਨੇ ਦਿੱਤੀ ਜਾਣਕਾਰੀ
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਲਾਬੰਦੀ 'ਚ ਫਸੇ ਪਾਕਿਸਤਾਨ ਦੇ 122 ਲੋਕਾਂ ਨੂੰ ਵਾਪਿਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਅੰਬੈਸੀ 'ਚ ਅਰਜ਼ੀ ਦਿੱਤੀ ਸੀ ਕਿ ਉਨ੍ਹਾਂ ਨੂੰ ਵਾਪਿਸ ਭੇਜਿਆ ਜਾਵੇ ਤੇ ਉਨ੍ਹਾਂ ਦੀ ਇਹ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਉਨ੍ਹਾਂ ਨੂੰ ਵਾਘਾ ਸਰਹੱਦ ਰਾਹੀਂ ਗੁਆਂਢੀ ਮੁਲਕ ਭੇਜਿਆ ਜਾ ਰਿਹਾ ਹੈ।