ਅੰਮ੍ਰਿਤਸਰ: ਅੱਜਕੱਲ੍ਹ ਰਿਸ਼ਤੇ ਇੰਨੇ ਕੁ ਸ਼ਰਮਸਾਰ ਹੋ ਚੁੱਕੇ ਹਨ ਕਿ ਕਿਸੇ ਨੂੰ ਵੀ ਰਿਸ਼ਤੇਦਾਰੀ ਦੀ ਮਾਣ ਮਰਿਆਦਾ ਨਹੀਂ ਰਹੀ ਹੈ। ਜਿੱਥੇ ਸਰਕਾਰਾਂ ਬੇਟੀ ਪੜਾਓ ਅਤੇ ਬੇਟੀ ਬਚਾਓ ਦੀ ਗੱਲ ਆਖਦੀ ਹੈ ਉੱਥੇ ਹੀ ਦੂਜੇ ਪਾਸੇ ਸਮਾਜ ਚ ਕੁੜੀਆਂ ਅਤੇ ਛੋਟੀ ਬੱਚੀਆ ਦਾ ਵਿਚਰਨਾ ਔਖਾ ਹੋ ਗਿਆ ਹੈ। ਛੋਟੀ ਬੱਚੀਆਂ ਦਾ ਨਾਲ ਵਧ ਰਹੇ ਅਪਰਾਧਿਕ ਮਾਮਲੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ।
11 ਸਾਲਾਂ ਨਾਬਾਲਿਗ ਲੜਕੀ ਨਾਲ ਦੋ ਸਾਲਾਂ ਤੱਕ ਫੁੱਫੜ ਨੇ ਕੀਤਾ ਬਲਾਤਕਾਰ ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਇੱਕ ਇਲਾਕੇ ’ਚ 11 ਸਾਲਾਂ ਮਾਸੂਮ ਦੇ ਨਾਲ ਉਸਦੇ ਫੁੱਫੜ ਅਤੇ ਉਸਦੇ ਭਰਾ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 11 ਸਾਲਾਂ ਬੱਚੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਭੂਆ ਦੇ ਕੋਲ ਰਹਿੰਦੀ ਸੀ ਜਿੱਥੇ ਉਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਦੱਸ ਦਈਏ ਕਿ ਪੀੜਤ ਬੱਚੀ ਕਿਸੇ ਤਰ੍ਹਾਂ ਪੁਲਿਸ ਸਟੇਸ਼ਨ ਪਹੁੰਚੀ ਅਤੇ ਸਾਰੇ ਮਾਮਲੇ ਬਾਰੇ ਪੁਲਿਸ ਨੂੰ ਦੱਸਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪੀੜਤ ਬੱਚੀ ਦੇ ਫੁੱਫੜ ਅਤੇ ਉਸਦੇ ਭਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਰੀਬ ਦੋ ਸਾਲ ਤੱਕ ਪੀੜਤ ਨਾਬਾਲਿਗ ਲੜਕੀ ਦੇ ਫੁੱਫੜ ਤੇ ਉਸ ਦੇ ਭਰਾ ਵੱਲੋਂ ਉਸ ਨਾਲ ਬਲਾਤਕਾਰ ਕੀਤਾ ਜਾ ਰਿਹਾ ਸੀ। ਇਸ ਕਾਰਨ ਲੜਕੀ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਵੀ ਚੱਲੇ ਗਈ ਸੀ ਅਤੇ ਵੱਖ ਵੱਖ ਤਰ੍ਹਾਂ ਦੇ ਬਿਆਨ ਦੇ ਰਹੀ ਸੀ।
ਜਿਸ ਕਾਰਨ ਲੜਕੀ ਨੂੰ ਚਾਈਲਡ ਵੈੱਲਫੇਅਰ ਡਿਪਰੈਸ਼ਨ ਕਮੇਟੀ ਕੋਲ ਕੌਂਸਲਿੰਗ ਲਈ ਭੇਜਿਆ ਗਿਆ ਅਤੇ ਦੋ ਘੰਟੇ ਤੱਕ ਕੌਂਸਲਿੰਗ ਕਰਨ ਤੋਂ ਬਾਅਦ ਲੜਕੀ ਦੇ ਬਿਆਨ ਕਲਮਬੰਦ ਕੀਤੇ ਗਏ। ਫਿਲਹਾਲ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਹਿਰਾਸਤ ਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ:ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਨੇ ਜ਼ਹਿਰੀਲੀ ਵਸਤੂ ਪੀ ਕੇ ਕੀਤੀ ਖੁਦਕੁਸ਼ੀ