ਪੰਜਾਬ

punjab

ETV Bharat / city

ਦੁਬਈ 'ਚ ਫਸੀ 11 ਮਹਿਲਾਵਾਂ ਨੇ ਦੱਸਿਆ ਆਪਣਾ ਦਰਦ, ਇੰਝ ਹੋਈ ਵਤਨ ਵਾਪਸੀ - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਓਬਰਾਏ ਦੀ ਮਦਦ ਨਾਲ ਦੁਬਈ 'ਚ ਫਸੀ 11 ਮਹਿਲਾਵਾਂ ਨੇ ਮੁੜ ਵਤਨ ਵਾਪਸੀ ਕੀਤੀ ਹੈ। ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਈਆਂ 12 ਮਹਿਲਾਵਾਂ ਨੂੰ ਉਥੇ ਬੰਧਕ ਬਣਾ ਲਿਆ ਗਿਆ ਸੀ। ਇਨ੍ਹਾਂ 'ਚੋਂ 11 ਦੀ ਵਤਨ ਵਾਪਸੀ ਹੋ ਚੁੱਕੀ ਹੈ।

ਦੁਬਈ 'ਚ ਫਸੀ 11 ਧੀਆਂ ਨੇ ਕੀਤੀ ਵਤਨ ਵਾਪਸੀ
ਦੁਬਈ 'ਚ ਫਸੀ 11 ਧੀਆਂ ਨੇ ਕੀਤੀ ਵਤਨ ਵਾਪਸੀ

By

Published : Jan 23, 2021, 12:14 PM IST

ਅੰਮ੍ਰਿਤਸਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸਪੀ ਸਿੰਘ ਓਬਰਾਏ ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣੇ। ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਈਆਂ 12 ਬੇਸਹਾਰਾ ਮਹਿਲਾਵਾਂ ਤੇ ਕੁੜੀਆਂ ਨੂੰ ਡਾ.ਐਓਬਰਾਏ ਦੀ ਮਦਦ ਨਾਲ ਬਚਾ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਸੁਰੱਖਿਅਤ ਤਰੀਕੇ ਨਾਲ 11 ਕੁੜੀਆਂ ਦੀ ਮੁੜ ਵਤਨ ਵਾਪਸੀ ਹੋਈ। ਇਨ੍ਹਾਂ 'ਚੋਂ 1 ਕੁੜੀ ਦੀ ਸਿਹਤ ਖ਼ਰਾਬ ਹੋਣ ਦੇ ਚਲਦੇ ਉਹ ਕੁੱਝ ਦਿਨਾਂ ਬਾਅਦ ਵਤਨ ਪਰਤੇਗੀ। ਇਹ ਕੁੜੀਆਂ ਪੰਜਾਬ ਸਣੇ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਸੂਬਿਆਂ ਦੀਆਂ ਵਸਨੀਕ ਹਨ।

ਦੁਬਈ 'ਚ ਫਸੀ 11 ਧੀਆਂ ਨੇ ਕੀਤੀ ਵਤਨ ਵਾਪਸੀ

ਵਤਨ ਪਹੁੰਚਿਆਂ ਕੁੜੀਆਂ ਨੇ ਦੱਸਿਆ ਆਪਣਾ ਦਰਦ

ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜੀਆਂ ਕੁੜੀਆਂ ਦਾ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ. ਐਸਪੀ ਸਿੰਘ ਓਬਰਾਏ ਨੇ ਸਵਾਗਤ ਕੀਤਾ। ਵਤਨ ਵਾਪਸੀ ਕਰਨ ਵਾਲੀ ਮਹਿਲਾਵਾਂ ਤੇ ਕੁੜੀਆਂ ਨੇ ਦੱਸਿਆ ਕਿ ਉਹ ਘਰ 'ਚ ਗਰੀਬੀ ਦੇ ਹਲਾਤਾਂ ਕਾਰਨ ਉਨ੍ਹਾਂ ਨੇ ਦੁਬਈ ਜਾਣ ਦਾ ਫੈਸਲਾ ਲਿਆ ਸੀ। ਉਥੇ ਜਾਣ ਤੋਂ ਪਹਿਲਾਂ ਏਜੰਟਾਂ ਨੇ ਉਨ੍ਹਾਂ ਨੂੰ ਭਾਰਤੀ ਪਰਿਵਾਰਾਂ ਦੇ ਘਰਾਂ 'ਚ ਕੰਮ ਕਰਨ ਤੇ ਚੰਗੀਆਂ ਤਨਖਾਹਾਂ ਦਵਾਉਣ ਦਾ ਵਾਅਦਾ ਕੀਤਾ, ਪਰ ਉੇਥੇ ਜਾ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ। ਕਿਸੇ ਤਰ੍ਹਾਂ ਉਨ੍ਹਾਂ ਨੇ ਆਪਣੇ ਦੂਰ-ਦਰਾਜ ਦੇ ਰਿਸ਼ਤੇਦਾਰਾਂ ਦੀ ਮਦਦ ਨਾਲ ਸਰਬੱਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ।

ਦੁਬਈ 'ਚ ਫਸੀ 11 ਧੀਆਂ ਨੇ ਕੀਤੀ ਵਤਨ ਵਾਪਸੀ

ਡਾ. ਓਬਰਾਏ ਨੇ ਬੱਚਿਆਂ ਦੇ ਮਾਪਿਆਂ ਨੂੰ ਕੀਤੀ ਅਪੀਲ

ਇਸ ਮੌਕੇ ਡਾ. ਐਸਪੀ ਸਿੰਘ ਓਬਰਾਏ ਨੇ ਕਿਹਾ ਕਿ ਬਦਕਿਸਮਤੀ ਨਾਲ ਕੁੱਝ ਲਾਲਚੀ ਏਜੰਟ ਕੁੜੀਆਂ ਨੂੰ ਬਿਨਾਂ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੇ ਹੋਰਨਾਂ ਕਾਰੋਬਾਰੀਆਂ ਕੋਲ ਭੇਜ ਦਿੰਦੇ ਹਨ। ਜਿਥੇ ਮਹਿਲਾਵਾਂ ਨੂੰ ਬੰਧਕ ਬਣਾ ਕੇ ਰੱਖਿਆ ਜਾਂਦਾ ਹੈ। ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੱਖਾਂ ਰੁਪਏ ਖ਼ਰਚ ਕਰ ਕਾਨੂੰਨੀ ਪ੍ਰਕੀਰਿਆ ਨੂੰ ਪੂਰਾ ਕਰਕੇ ਵਤਨ ਵਾਪਸੀ ਕਰਵਾਉਣ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਆਦਾਤਰ ਆਰਥਿਕ ਤੰਗੀ ਨਾਲ ਜੂਝ ਰਿਹਾ ਪਰਿਵਾਰ ਆਪਣੀ ਧੀਆਂ ਨੂੰ ਅਰਬ ਦੇਸ਼ਾਂ 'ਚ ਨੌਕਰੀ ਕਰਨ ਲਈ ਭੇਜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਅਜਿਹੀਆਂ 200 ਤੋਂ ਵੱਧ ਮਹਿਲਾਵਾਂ ਤੇ ਕੁੜੀਆਂ ਮਸਕਟ, ਸ਼ਾਰਜਾਹ, ਰਸਾਲਖੇਮ ਤੇ ਦੁਬਈ ਵਰਗੇ ਅਰਬ ਦੇਸ਼ਾਂ 'ਚ ਫਸੀਆਂ ਹਨ, ਉਹ ਜਲਦ ਘਰ ਪਰਤਣਾ ਚਾਹੁੰਦੀਆਂ ਹਨ। ਡਾ. ਓਬਰਾਏ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਜਾਂਚ ਪੜਤਾਲ ਪੂਰੀ ਕਰਨ ਮਗਰੋਂ ਹੀ ਵਿਦੇਸ਼ ਭੇਜਣ।

ABOUT THE AUTHOR

...view details