ਪੰਜਾਬ

punjab

ETV Bharat / city

ਅੰਮ੍ਰਿਤਸਰ ਹਵਾਈ ਅੱਡੇ ਉੱਤੇ 50 ਲੱਖ ਤੋਂ ਵੱਧ ਦਾ ਸੋਨਾ ਬਰਾਮਦ - 1 kg 15 grams of gold found in Spicejet flight

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ਵਿਚੋਂ 1 ਕਿਲੋ 15 ਗ੍ਰਾਮ ਸੋਨਾ ਮਿਲਿਆ ਹੈ। ਬਰਾਮਦ ਹੋਏ ਸੋਨੇ ਦੀ ਕੀਮਤ 50 ਲੱਖ ਤੋਂ ਵੱਧ ਦੀ ਦੱਸੀ ਜਾ ਰਹੀ ਹੈ।

1 kg 15 grams of gold found
50 ਲੱਖ ਤੋਂ ਵੱਧ ਦਾ ਸੋਨਾ ਬਰਾਮਦ

By

Published : Sep 16, 2022, 10:56 AM IST

Updated : Sep 16, 2022, 5:46 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ਚੋਂ 1 ਕਿਲੋ 15 ਗ੍ਰਾਮ ਸੋਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਏਅਰਲਾਈਨ ਦਾ ਸਟਾਫ ਮੈਂਬਰ ਰਾਹੁਲ ਦੁਬਈ ਤੋਂ ਸੋਨਾ ਲਿਆਇਆ ਸੀ। ਸ਼ੱਕ ਪੈਣ ਉੱਤੇ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਹੋਇਆ। ਬਰਾਮਦ ਹੋਏ ਸੋਨੇ ਦੀ ਕੀਮਤ 50 ਲੱਖ ਤੋਂ ਵੱਧ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸ.ਜੀ.56 ਸਵੇਰੇ 3.20 ਵਜੇ ਲੈਂਡ ਹੋਈ। ਕਸਟਮ ਵਿਭਾਗ ਨੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਦੇ ਨਾਲ-ਨਾਲ ਸਪਾਈਸ ਜੈੱਟ ਦੇ ਕਰਮਚਾਰੀਆਂ ਦੀ ਵੀ ਜਾਂਚ ਕੀਤੀ। ਇਸ ਦੌਰਾਨ ਫਲਾਈਟ ਦੇ ਅੰਦਰ ਕੇਟਰਿੰਗ ਕਰ ਰਹੇ ਰਾਹੁਲ ਨਾਂ ਦੇ ਵਿਅਕਤੀ ਕੋਲੋਂ ਸੋਨਾ ਜ਼ਬਤ ਕੀਤਾ ਗਿਆ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਸਟਮ ਵਿਭਾਗ ਨੇ ਰਾਹੁਲ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਉਸ ਨੇ ਆਪਣੇ ਦੂਜੇ ਸਾਥੀ ਬਾਰੇ ਦੱਸਿਆ ਜਿਸ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਹ ਵੀ ਪੜੋ:ਗੈਂਗਸਟਰ ਮਨੀ ਰਈਆ ਦੀ ਪਤਨੀ ਹਰਪ੍ਰੀਤ ਕੌਰ ਆਈ ਮੀਡੀਆ ਦੇ ਸਾਹਮਣੇ

Last Updated : Sep 16, 2022, 5:46 PM IST

ABOUT THE AUTHOR

...view details